ਅਲਵਿਦਾ ੨੦੧੩ ਅਲਵਿਦਾ ੨੦੧੩
ਅਲਵਿਦਾ ੨੦੧੩ ਅਲਵਿਦਾ ੨੦੧੩ਤੈਨੂੰ ਸਾਰੇ ਭਾਰਤਵਾਸੀਆਂ ਵਲੋਂ ਅਲਵਿਦਾ
ਤੂੰ ਤਾਂ ਚਲਿਆ ਜਾਵੇਂਗਾ ਤੇ ੨੦੧੪ ਆ ਜਾਵੇਗਾ
ਪਰ ਕਿਵੇਂ ਭੁਲਾਂਗੇ ਤੇਰੇ ਦਿੱਤੇ ਜਖਮਾਂ ਨੂੰ
ਜੋ ਸਮਾਂ ਪਾ ਨਾਸੂਰ ਬਣ ਗਏ ...
ਕਿਵੇ ਭੁਲਾਂਗੇ ਦਰਦ ਨਾਲ ਚੀਕਦੀ ਦਾਮਨੀ ਨੂੰ
ਜੋ ਦਰਿੰਦਗੀ ਦਾ ਸ਼ਿਕਾਰ ਹੋ
ਅਲਵਿਦਾ ਕਹ ਗਈ ਇਸ ਦੁਨੀਆਂ ਨੂੰ
ਜਿਸਦੇ ਮਨ ਦੀਆਂ ਸਧਰਾਂ ਮਨ ਵਿਚ ਹੀ ਰਹ ਗਈਆਂ
ਓਹ ਦਾਮਨੀ ਤੇ ਉਸ ਵਰਗੀਆਂ ਕਈ ਹੋਰ
ਆਪਨੇ ਅਰਮਾਨ ਆਪਨੇ ਨਾਲ ਹੀ ਲੈ ਵਿਦਾ ਹੋਈਆਂ
ਦਸ ਖਾਂ ਕਿਵੇ ਭੂਲੀਏ ਉਹਨਾ ਦੇ ਮਾਸੂਮ ਚੇਹਰਿਆਂ ਨੂੰ
ਜੋ ਕਰ ਰਹੇ ਸਨ ਇਕ ਸਵਾਲ
ਕੀ ਗੁਰੂਆਂ ਪੀਰ ਤੇ ਪੈਗ੍ਮ੍ਬਰਾਂ ਦੀ ਇਸ ਧਰਤੀ ਤੇ
ਜਿਥੇ ਔਰਤ ਦੀ ਦੇਵੀ ਦੇ ਰੂਪ ਵਿਚ ਅਰਾਧਨਾ ਹੁੰਦੀ ਹੈਂ
ਕੰਜਕ ਦੇ ਰੂਪ ਵਿਚ ਉਸ ਨੂੰ ਪੂਜਿਆ ਜਾਂਦਾਂ ਹੈਂ
ਤੇ ਉਹਨਾ ਕੰਜਕਾ ਨੂੰ ਹੀ ਸਾਹ ਲੈਣ ਦਾ ਨਹੀਂ ਅਧਿਕਾਰ
ਕੀ ਉਸ ਧਰਤੀ ਤੇ ਜਨਮ ਲੈਣਾ ਹੀ ਸੀ ਸਾਡਾ ਕਸੂਰ ਸੀ
ਦਸ ਖਾਂ ੨੦੧੩ ਤੇਰੇ ਕੋਲ ਹੈਂ ਜਵਾਬ
ਤੇਰੇ ਨਾਲ ਕੀ ਕੀ ਕਰਾਂ ਹਿਸਾਬ
ਤੂੰ ਤਾਂ ਤੁਰ ਚਲਾ ਏ ਤੇ ਕਲ ਨੂ ਆ ਜਾਵੇਗਾ ੨੦੧੪
ਪਰ ਕਿਵੇਂ ਭੁਲਾਂਗੇ ਤੇਨੂੰ ੨੦੧੩
ਉਤਰਾਖੰਡ ਵਿਚ ਜੋ ਹੋਇਆ ਉਸ ਨੂੰ ਕਿਵੇ ਭੁਲਾਂਗੇ
ਕਿਵੇਂ ਭੁਲਾਂਗੇ ਕੇ ਰਾਬ ਦੇ ਦਰਸ਼ਨ ਕਰਨਗੇ
ਕਦੇ ਨਾ ਜੋ ਵਾਪਸ ਆਏ
ਦਸ ਇਵੇ ਭੁਲਾਂਗੇ ਉਹਨਾਂ ਨੂੰ
ਕਿਵੇਂ ਭੁਲਾਂਗੇ ਤੇਨੂੰ
ਅਜੇ ਪਿਛਲੇ ਜਖਮ ਭਰੇ ਵੀ ਨਹੀਂ ਸਨ
ਤੇ ਤੂੰ ਜਾਂਦੇ ਜਾਂਦੇ ਨਵਾਂ ਫਟ ਲਾ ਦਿਤਾ
ਮਨ ਵਿਚ ਦੁਲ੍ਹਨ ਬਣਨ ਦੇ ਸੁਪਨੇ ਸੰਜੋਈ
ਇਕ ਧੀ ਹੋਰ ਦੁਨਿਆ ਤੋਂ ਵਿਦਾ ਹੋਈ
ਕੀ ਸੀ ਕਸੂਰ ਉਸਦਾ ਇਹ ਮੈਨੂ ਸਮਝ ਨਾ ਆਈ
ਰਿਸ਼ਤਿਆਂ ਨੂੰ ਤੂ ਕਿਹੋ ਜਿਹੀ ਸੱਟ ਲਾਈ
ਹੰਜੂਆਂ ਨਾਲ ਤੇਨੂੰ ਦੇਵਾ ਵਿਦਾਈ
ਜਾ ਤੇ ਅਗਲੇ ਸਾਲ ਨੂ ਸਮਝਾ
ਕੇ ਖੁਸੀਆਂ ਵੰਡੇ ਤੇ ਸ਼ਾਂਤੀ ਲਿਆਵੇ
ਹਰ ਪਾਸੇ ਚਲ ਕਦਮੀ ਹੋਵੇ
ਹਰ ਧੀ ਖੁਸ਼ ਹੋਵੇ
ਤੇ ਕੋਈ ਧੀ ਆਪਨੇ ਸੁਪਨੇ
ਆਪਨੇ ਮਨ ਵਿਚ ਲੈ
ਨਾ ਲਾਵੇ ਵਿਦਾਈ
ਜਾ ੨੦੧੩ ਜਾ ੨੦੧੩
ਅਲ ੨੦੧੪ ਨੂੰ ਜੋ ਲਿਆਵੇ
ਨਿਆਸਰਿਆ ਲਈ ਆਸਰਾ
ਨੇਓਟਿਆ ਲਈ ਓਟ
ਜੋ ਹਰ ਕਿਸੇ ਦਾ ਦਿਲ ਉਮੰਗਾ ਤੇ ਚਾਵਾਂ ਨਾਲ ਭਰ ਦੇਵੇ
ਆ ਜਾ ਆ ਜਾ ੨੦੧੪ ਤੂੰ ਆ ਜਾ
ਨਵੀ ਉਮੀਦ ਨਵੀ ਤਰੰਗ ਨਾਲ ਲਈ ਕੇ ਆ ਜਾ ...............
ਗੁਰਵਿੰਦਰ ਸਿੰਘ
No comments:
Post a Comment
meri boli meri pehchaan eh blog uhna saria layi hai jo maa boli nu piar krde han