ਮੈਂ ਅੱਜ ਲਿਖਣ ਲਗਾ.....
ਮੈਂ ਅੱਜ ਲਿਖਣ ਲਗਾ.....
ਸੋਚਦਾ ਹਾਂ ਕੀ ਲਿੱਖਾਂ
ਕੀ ਮੈਂ ਹੀਰ ਲਿੱਖਾਂ
ਨਹੀਂ ਮੈਂ ਹੀਰ ਨਹੀਂ ਲਿਖਣੀ
ਕਿਉਂਕੀ ਇਸ਼ਕ ਪੁਗਾਉਣਾ ਉਸਦੇ ਵੱਸ ਨਹੀਂ
ਉਹ ਵੀ ਤਾਂ ਸਮਾਜ ਦੀਅਾਂ ਬੰਦਸਾਂ ਵਿੱਚ ਬੱਝ ਗਈ
ਪਰ ਇਹ ਉਸਦਾ ਕਸੂਰ ਨਹੀਂ ਸੀ
ਉਸਦਾ ਕਸੂਰ ਸੀ ਸੈਦੇ ਨੂੰ ਧੋਖਾ
ਪਰ ਕੀ ਸੱਚੀ ਉਸ ਧੋਖਾ ਕੀਤਾ
ਛੱਡ ਦੇਣੇ ਇਤਿਹਾਸਕਾਰਾ ਤੇ ਕਿੱਸਾਕਾਰਾ ਤੇ
ਚੱਲੋ ਸਾਹਿਬਾ ਬਾਰੇ ਲਿਖਦਾ ਹਾਂ
ਪਰ ਕੀ ਲਿਖਾਂ ਉਸ ਨੇ ਵੀ ਤਾਂ ਇਸ਼ਕ ਪੁਗਾਇਆ ਨਹੀਂ ਸੀ
ਉਸ ਨੇ ਵੀ ਬੰਦਸ਼ਾਂ ਵਿੱਚ ਮਿਰਜਾ ਹੀ ਮਰਵਾਇਆ ਸੀ
ਫਿਰ ਵੀ ਕੁਝ ਤਾਂ ਲਿਖਣਾ ਹੈ
ਕਿਸ ਬਾਰੇ ਲਿਖਾਂ..
ਲਿਖਣ ਲੱਗਿਆ ਸੋਚਦਾ ਹਾਂ
ਚੱਲੋ ਅੱਜ ਦੇ ਬਰਾਬਰੀ ਦੇ ਯੁਗ ਬਾਰੇ ਲਿਖਦਾ ਹਾਂ
ਸੁਣਿਅਾਂ ਹੈ ਲੋਕਤੰਤਰ ਹੈ
ਹਰ ਕੋਈ ਸੁੱਰਖਿਅਤ ਹੈ
ਪਰ ਕੀ ਸਚਮੁੱਚ .....
ਜੇ ਹਾਂ ਤਾਂ ਦਾਮਨੀ ਤੇ ਹੋਰ ਹਜਾਰਾਂ ਦਾਮਨੀਅਾਂ ਕਿਉਂ ਮਰਦੀਅਾਂ ਨੇ
ਜੇ ਉਹ ਸੁਰਖਿਅਤ ਹਨ ...........
ਪੰਜ -ਪੰਜ ਸਾਲ ਦੀਅਾਂ ਦਾਮਨੀਅਾਂ
ਕਿਵੇਂ ਸੁਰਖਿਅਤ ਹਨ........
ਕੀ ਉਹ ਆਜਾਦੀ ਮਾਨ ਸਕਣਗੀਅਾਂ
ਕੀ ਉਹ ਆਜਾਦ ਸੁਪਨੇ ਲੈ ਸਕਣਗੀਅਾਂ
ਕੀ ਉਹ ਇਹ ਸੰਸਾਰ ਵੇਖ ਸਕਣਗੀਅਾਂ
ਤੇ ਕੀ ਉਹਨਾਂ ਬਿਨਾਂ ਇਸ ਮਾਰੂਥਲ ਵਿੱਚ ਰੰਗਤ ਰਹਿ ਸਕੇਗੀ
ਇਹ ਸੋਚਦਾ ਹੋਇਆ
ਮੈਂ ਸੋਚਦਾ ਹਾਂ ਕ ਿਲਿੱਖਾਂ............
ਸੋਚਦਾ ਹਾਂ ਕੀ ਲਿੱਖਾਂ
ਕੀ ਮੈਂ ਹੀਰ ਲਿੱਖਾਂ
ਨਹੀਂ ਮੈਂ ਹੀਰ ਨਹੀਂ ਲਿਖਣੀ
ਕਿਉਂਕੀ ਇਸ਼ਕ ਪੁਗਾਉਣਾ ਉਸਦੇ ਵੱਸ ਨਹੀਂ
ਉਹ ਵੀ ਤਾਂ ਸਮਾਜ ਦੀਅਾਂ ਬੰਦਸਾਂ ਵਿੱਚ ਬੱਝ ਗਈ
ਪਰ ਇਹ ਉਸਦਾ ਕਸੂਰ ਨਹੀਂ ਸੀ
ਉਸਦਾ ਕਸੂਰ ਸੀ ਸੈਦੇ ਨੂੰ ਧੋਖਾ
ਪਰ ਕੀ ਸੱਚੀ ਉਸ ਧੋਖਾ ਕੀਤਾ
ਛੱਡ ਦੇਣੇ ਇਤਿਹਾਸਕਾਰਾ ਤੇ ਕਿੱਸਾਕਾਰਾ ਤੇ
ਚੱਲੋ ਸਾਹਿਬਾ ਬਾਰੇ ਲਿਖਦਾ ਹਾਂ
ਪਰ ਕੀ ਲਿਖਾਂ ਉਸ ਨੇ ਵੀ ਤਾਂ ਇਸ਼ਕ ਪੁਗਾਇਆ ਨਹੀਂ ਸੀ
ਉਸ ਨੇ ਵੀ ਬੰਦਸ਼ਾਂ ਵਿੱਚ ਮਿਰਜਾ ਹੀ ਮਰਵਾਇਆ ਸੀ
ਫਿਰ ਵੀ ਕੁਝ ਤਾਂ ਲਿਖਣਾ ਹੈ
ਕਿਸ ਬਾਰੇ ਲਿਖਾਂ..
ਲਿਖਣ ਲੱਗਿਆ ਸੋਚਦਾ ਹਾਂ
ਚੱਲੋ ਅੱਜ ਦੇ ਬਰਾਬਰੀ ਦੇ ਯੁਗ ਬਾਰੇ ਲਿਖਦਾ ਹਾਂ
ਸੁਣਿਅਾਂ ਹੈ ਲੋਕਤੰਤਰ ਹੈ
ਹਰ ਕੋਈ ਸੁੱਰਖਿਅਤ ਹੈ
ਪਰ ਕੀ ਸਚਮੁੱਚ .....
ਜੇ ਹਾਂ ਤਾਂ ਦਾਮਨੀ ਤੇ ਹੋਰ ਹਜਾਰਾਂ ਦਾਮਨੀਅਾਂ ਕਿਉਂ ਮਰਦੀਅਾਂ ਨੇ
ਜੇ ਉਹ ਸੁਰਖਿਅਤ ਹਨ ...........
ਪੰਜ -ਪੰਜ ਸਾਲ ਦੀਅਾਂ ਦਾਮਨੀਅਾਂ
ਕਿਵੇਂ ਸੁਰਖਿਅਤ ਹਨ........
ਕੀ ਉਹ ਆਜਾਦੀ ਮਾਨ ਸਕਣਗੀਅਾਂ
ਕੀ ਉਹ ਆਜਾਦ ਸੁਪਨੇ ਲੈ ਸਕਣਗੀਅਾਂ
ਕੀ ਉਹ ਇਹ ਸੰਸਾਰ ਵੇਖ ਸਕਣਗੀਅਾਂ
ਤੇ ਕੀ ਉਹਨਾਂ ਬਿਨਾਂ ਇਸ ਮਾਰੂਥਲ ਵਿੱਚ ਰੰਗਤ ਰਹਿ ਸਕੇਗੀ
ਇਹ ਸੋਚਦਾ ਹੋਇਆ
ਮੈਂ ਸੋਚਦਾ ਹਾਂ ਕ ਿਲਿੱਖਾਂ............
Gurwinder Singh
Assist.Prof.
No comments:
Post a Comment
meri boli meri pehchaan eh blog uhna saria layi hai jo maa boli nu piar krde han