ਕੀ ਲਿਖਾਂ.....
ਕੀ ਲਿਖਾਂ , ਕਿਵੇ ਲਿਖਾਂ
ਕਿਓਂ ਲਿਖਾਂ, ਕਿਸ ਲਈ ਲਿਖਾਂ
ਕਿਸ ਨੂ ਲਿਖਾ ............
ਕੀ ਮੈਂ ਹੁਕਮਰਾਨਾ ਨੂ ਲਿਖਾਂ
ਲਿਖਾਂ ਕੇ ਕਿਵੇਂ ਤੁਹਾਡੇ ਲਾਰਿਆਂ ਸਦਕਾ
ਬਾਲ ਸਾਡੇ ਨੇ ਪਲਦੇ
ਆਖਾਂ ਵਿਚ ਸੁਪਨੇ ਸਜਾਉਂਦੇ
ਕੇ ਓਹ ਵੀ ਭਰ ਪੇਟ ਰੋਟੀ ਖਾਣਗੇ
ਨਵੇਂ ਕਪੜੇ ਪਾਉਣਗੇ
ਅੰਗ੍ਰਜੀ ਸਕੂਲਾਂ ਵਿਚ ਪੜਨਗੇ
ਪਰ ਇਹ ਸੁਪਨੇ ਨੇ
ਤੇ ਇਹ ਖਾਬਾਂ ਇਚ ਹੀ ਸਚ ਹੁੰਦੇ ਨੇ
ਤੇ ਖਾਬ ਗ਼ਰੀਬਾ ਤੇ ਨਿਆਸਰਿਆਂ
ਲਈ ਸੰਜੀਵਨੀ ਹੁੰਦੇ ਹਨ
ਪਰ ਹੁਕਮਰਾਨ ਇਹ ਸੰਜੀਵਨੀ ਵੰਡ ਕੇ
ਸਾਡਾ ਵਰਤਮਾਨ ਤੇ ਭਵਿਖ
ਆਪਨੇ ਵਰਤਮਾਨ ਤੇ ਭਵਿਖ ਤੇ ਵਾਰ ਦੇਂਦੇ
ਪਰ ਇਹ ਮੈਂ ਕਿਓਂ ਲਿਖਾਂ
ਕਿਸ ਲਈ ਲਿਖਾ
ਕੀ ਮੈਂ ਉਹਨਾਂ ਲਈ ਲਿਖਾਂ
ਜੋ ਕਿਸਮਤ ਦੇ ਸਹਾਰੇ ਜੀਉਂਦੇ ਨੇ
ਤੇ ਆਪਣੀ ਹਰ ਹਾਰ ਦਾ ਸੇਹਰਾ
ਤਕ਼ਦੀਰ ਦੇ ਸਿਰ ਬਣਦੇ ਹਨ
ਕਰਮ ਨਹੀ ਭਾਗ
ਜਿਹਨਾ ਦਾ ਜੀਵਨ ਦਰਸ਼ਨ
ਉਹਨਾ ਨੂੰ ਕਿਵੇ ਦਸਾਂ
ਭਾਗ ਕਰਮ ਕਰਨ ਨਾਲ ਬਣਦੇ ਨੇ
ਤਕ਼ਦੀਰ ਕਿਰਤ ਕਰਨ ਨਾਲ ਬਣਦੀ ਏ
ਕਿਰਤੀ ਹੀ ਹਕ ਲੈਣ ਦਾ ਹਕਦਾਰ ਏ
ਤੇ ਕਿਰਤੀ ਨਾਲ ਹੀ ਪਰਵਦਿਗਾਰ ਏ
ਤੇ ਮੈਂ ਕਿਰਤੀ ਲਈ ਹੀ ਲਿਖਾਂਗਾ
ਗੁਰਵਿੰਦਰ ਸਿੰਘ
ਕਿਓਂ ਲਿਖਾਂ, ਕਿਸ ਲਈ ਲਿਖਾਂ
ਕਿਸ ਨੂ ਲਿਖਾ ............
ਕੀ ਮੈਂ ਹੁਕਮਰਾਨਾ ਨੂ ਲਿਖਾਂ
ਲਿਖਾਂ ਕੇ ਕਿਵੇਂ ਤੁਹਾਡੇ ਲਾਰਿਆਂ ਸਦਕਾ
ਬਾਲ ਸਾਡੇ ਨੇ ਪਲਦੇ
ਆਖਾਂ ਵਿਚ ਸੁਪਨੇ ਸਜਾਉਂਦੇ
ਕੇ ਓਹ ਵੀ ਭਰ ਪੇਟ ਰੋਟੀ ਖਾਣਗੇ
ਨਵੇਂ ਕਪੜੇ ਪਾਉਣਗੇ
ਅੰਗ੍ਰਜੀ ਸਕੂਲਾਂ ਵਿਚ ਪੜਨਗੇ
ਪਰ ਇਹ ਸੁਪਨੇ ਨੇ
ਤੇ ਇਹ ਖਾਬਾਂ ਇਚ ਹੀ ਸਚ ਹੁੰਦੇ ਨੇ
ਤੇ ਖਾਬ ਗ਼ਰੀਬਾ ਤੇ ਨਿਆਸਰਿਆਂ
ਲਈ ਸੰਜੀਵਨੀ ਹੁੰਦੇ ਹਨ
ਪਰ ਹੁਕਮਰਾਨ ਇਹ ਸੰਜੀਵਨੀ ਵੰਡ ਕੇ
ਸਾਡਾ ਵਰਤਮਾਨ ਤੇ ਭਵਿਖ
ਆਪਨੇ ਵਰਤਮਾਨ ਤੇ ਭਵਿਖ ਤੇ ਵਾਰ ਦੇਂਦੇ
ਪਰ ਇਹ ਮੈਂ ਕਿਓਂ ਲਿਖਾਂ
ਕਿਸ ਲਈ ਲਿਖਾ
ਕੀ ਮੈਂ ਉਹਨਾਂ ਲਈ ਲਿਖਾਂ
ਜੋ ਕਿਸਮਤ ਦੇ ਸਹਾਰੇ ਜੀਉਂਦੇ ਨੇ
ਤੇ ਆਪਣੀ ਹਰ ਹਾਰ ਦਾ ਸੇਹਰਾ
ਤਕ਼ਦੀਰ ਦੇ ਸਿਰ ਬਣਦੇ ਹਨ
ਕਰਮ ਨਹੀ ਭਾਗ
ਜਿਹਨਾ ਦਾ ਜੀਵਨ ਦਰਸ਼ਨ
ਉਹਨਾ ਨੂੰ ਕਿਵੇ ਦਸਾਂ
ਭਾਗ ਕਰਮ ਕਰਨ ਨਾਲ ਬਣਦੇ ਨੇ
ਤਕ਼ਦੀਰ ਕਿਰਤ ਕਰਨ ਨਾਲ ਬਣਦੀ ਏ
ਕਿਰਤੀ ਹੀ ਹਕ ਲੈਣ ਦਾ ਹਕਦਾਰ ਏ
ਤੇ ਕਿਰਤੀ ਨਾਲ ਹੀ ਪਰਵਦਿਗਾਰ ਏ
ਤੇ ਮੈਂ ਕਿਰਤੀ ਲਈ ਹੀ ਲਿਖਾਂਗਾ
ਗੁਰਵਿੰਦਰ ਸਿੰਘ
No comments:
Post a Comment
meri boli meri pehchaan eh blog uhna saria layi hai jo maa boli nu piar krde han