“ਨਾਨਕ ਦੁਖੀਆ ਸਭਿ ਸੰਸਾਰ
ਸੁਖੀਆ ਜਿਸ ਨਾਮ ਆਧਾਰ”
ਨਾਨਕ ਦੁਖੀਆ, ਦੁਖੀਆ ਸਭ ਸੰਸਾਰ ਇਹ ਤੁਕ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਤੁਕ ਹੈ[ਇਸ ਦਾ ਅਰਥ ਇਸ ਨੂੰ ਪੜ੍ਹਦਿਆਂ ਹੀ ਸ਼ਪੱਸ਼ਟ ਹੁੰਦਾ ਹੈ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ[ਇੱਤੇ ਹਰ ਇੱਕ ਵਿਅਕਤੀ ਨੂੰ ਕਿਸੇ ਨਾ ਕਿਸੇ ਦੁੱਖ ਨੇ ਘੇਰਿਆ ਹੋਇਆ ਹੈ[ਹਰ ਆਦਮੀ ਆਪਣੇ ਘਰ ਬੈਠਾ ਸੋਚਦਾ ਹੈ ਕਿ ਪ੍ਰਮਾਤਮਾ ਨੇ ਸਾਰੇ ਦੁੱਖ ਉਸਨੂੰ ਹੀ ਕਿਉਨ ਦਿੱਤੇ ਹਨ? ਹੋਰ ਵੀ ਦੁਨੀਆਂ ਹੈ, ਜੋ ਚੰਗੀ ਭਲੀ ਫਿਰਦੀ ਹੈ[ਪਰ ਉਸ ਤੇ ਇਕ ਤੋਂ ਮਗਰੋਂ ਇੱਕ ਦੁੱਖ ਮਡਰਾਉਂਦਾ ਰਹਿੰਦਾ ਹੈ[ਇੱਕ ਮੁਸੀਬਤ ਟੱਲਦੀ ਨਹੀਂ ਕਿ ਦੂਸਰੀ ਆ ਘੇਰਦੀ ਹੈ[ਪਰ ਵਿਅਕਤੀ ਦੀ ਇਹ ਸੋਚ ਗਲਤ ਹੈ, ਇਹ ਸੰਸਾਰ ਹੀ ਦੁੱਖਾ ਦਾ ਘਰ ਹੈ[ ਫਰੀਦ ਜੀ ਨੇ ਇਸ ਸੰਬੰਧੀ ਕਿਹਾ ਹੈ’
ਫਰੀਦਾ ਮੈਂ ਜਾਨਿਆ ਦੁਖ ਮੁਝ ਕੋ
ਦੁਖ ਸਬਾਇਐ ਜਗੁ[
ਉਚੈ ਚੜ੍ਹਿ ਕੇ ਦੇਖਿਆਂ
ਘਰੁ – ਘਰੁ ਏਹਾ ਅਗੁ||
ਫਰੀਦ ਜੀ ਆਖਦੇ ਹਨ ਕਿ ਮੈਂ ਇਹ ਸਮਝਿਆ ਸੀ ਕਿ ਸੰਸਾਰ ਦੇ ਸਾਰੇ ਦੁਖ ਮੈਨੂੰ ਹੀ ਹਨ, ਪਰ ਮੈਂ ਦੇਖਿਆ ਹੈ ਕਿ ਸੰਸਾਰ ਹੀ ਦੁੱਖਾ ਦਾ ਘਰ ਹੈ ਕਿਉਕਿ ਘਰ ਘਰ ਵਿੱਚ ਹੀ ਇਹ ਦੁੱਖਾਂ ਦੀ ਅੱਗ ਲੱਗੀ ਹੋਈ ਹੈ[
ਸੰਸਾਰ ਤੇ ਚਾਹੇ ਕੋਈ ਵਿਅਕਤੀ ਅਮੀਰ ਹੈ ਜਾਂ ਗਰੀਬ ਦੁੱਖਾਂ ਦੀ ਲੇਖ ਲਪੇਟ ਵਿੱਚ ਤਾਂ ਲਿਪਟੀਆਂ ਹੋਇਆਂ ਹੈ[ ਗਰੀਬ ਵਿਅਕਤੀ ਨੂੰ ਆਪਣੇ ਪੇਟ ਪਾਲਣ ਦੀ ਮੁਸੀਬਤ ਹੁੰਦੀ ਹੈ[ ਉਸਨੂੰ ਦੁਖ ਹੁੰਦਾ ਹੈ, ਕਿ ਜੇਕਰ ਉਸਨੂੰ ਰੋਟੀ ਖਾਣ ਨੂੰ ਸਵੇਰ ਕੁਝ ਮਿਲ ਗਿਆ ਸੀ, ਤਾਂ ਉਸ ਨੇ ਦੁਪਹਿਰ ਅਤੇ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕਰਨਾ ਹੈ[ ਅੱਜ ਉਸਨੂੰ ਤਨ ਢੱਕਣ ਲਈ ਕਪੜਾ ਮਿਲ ਗਿਆ, ਤਾਂ ਕੱਲ ਉਸਨੂੰ ਫਿਰ ਇਸਦੀ ਲੋੜ ਹੈ[ ਜੇਕਰ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੈ, ਤਾਂ ਉਸਦੀ ਦਵਾਈ ਦਾ ਖਰਚ ਕਿਥੋ ਆਵੇਗਾ[ ਉਹ ਇਹਨਾਂ ਦੁੱਖਾਂ ਵਿੱਚ ਘਿਰਿਆ ਪਲ ਪਲ ਮਰਦਾ ਰਹਿੰਦਾ ਹੈ[ ਉਸ ਦੀ ਜਿੰਦ ਇਹਨਾਂ ਦੁਖਾ ਦੀ ਚੱਕੀ ਵਿੱਚ ਪਿਸ ਰਹੀ ਹੁੰਦੀ ਹੈ[ ਦੂਜੇ ਪਾਸੇ ਅਮੀਰ ਵਿੱਅਕਤੀ ਜਿਸ ਕੋਲ ਦੁਨੀਆ ਦੇ ਸਾਰੇ ਐਸ਼ੋ ਅਰਾਮ ਤੇ ਸਹੂਲਤਾ ਹਨ ਉਸ ਨੂੰ ਉਹ ਸਾਰੇ ਸੁਖ ਪ੍ਰਾਪਤ ਹਨ ਜਿਸ ਦੀ ਵਿਅਕਤੀ ਇਛਾ ਰਖਦਾ ਹੈ[ ਇਕ ਗਰੀਬ ਵਿਅਕਤੀ ਜਿਸਨੂੰ ਉਹ ਸਾਰੇ ਐਸ਼ੋ ਅਰਾਮ ਪ੍ਰਾਪਤ ਨਹੀ ਹੁੰਦੇ ਸੋਚਦਾ ਹੈ ਕਿ ਇਸ ਦੀ ਜਿੰਦਗੀ ਕਿੰਨੀ ਸੁਖਾਵੀ ਹੈ ਪਰ ਉਸਨੂੰ ਵੀ ਦੁਖ ਹੁੰਦੇ ਹਨ[ ਜਿਵੇ ਕਿਸੇ ਅਚਾਨਕ ਬਿਮਾਰੀ ਦਾ ਆਉਣਾ ਜਾਂ ਉਸਨੂੰ ਔਲਾਦ ਦਾ ਸੁਖ ਪ੍ਰਾਪਤ ਨਾ ਹੋਣਾ ਜਿਵੇ ਇੱਕ ਕਹਾਵਤ ਵੀ ਹੈ[
ਜਿਹੜਾ ਜਾਣੀਏ ਨਾ
ਸੋਈ ਭਾਨਾ[
ਭਾਵ ਜਿਸ ਦੇ ਨਾਲ ਅਸੀ ਦੁਖ ਸੁੱਖ ਨਾ ਸਾਂਝੇ ਕੀਤੇ ਹੋਣ ਉਹ ਵਿਅਕਤੀ ਸਾਨੂੰ ਖੁਸ਼ ਲੱਗਦਾ ਹੈ ਪਰ ਜਿਵੇ ਆਖਿਆ ਜਾਂਦਾ ਹੈ ਕਿ ਵੱਡਿਆ ਸਿਰਾਂ ਦੀਆਂ ਵੱਡੀਆਂ ਪੀੜਾਂ[
ਉਹ ਵਿਅਕਤੀ ਸਭ ਤੋ ਦੁਖੀ ਹੁੰਦਾ ਹੈ ਜਿਸਨੂੰ ਅਸੀ ਸਭ ਤੋ ਖੁਸ਼ ਅਤੇ ਸੁਖੀ ਸਮਝਦੇ ਹਾਂ
ਗੁਰੂ ਜੀ ਅੱਗੇ ਫਰਮਾਉਦੇ ਹਨ ਕਿ
ਸੋ ਸੁਖਿਆ ਜਿਸ ਨਾਮ ਆਧਾਰ ਉਹ ਵਿਅਕਤੀ ਜੋ ਆਪਣੇ ਦੁਖਾ ਦਾ ਅੰਤ ਕਰਨਾ ਚਾਹੁੰਦਾ ਹੈ[ ਉਸ ਨੂੰ ਪ੍ਰਮਾਤਮਾ ਦੇ ਨਾਮ ਨੂੰ ਅਧਾਰ ਬਣਾ ਕੇ ਉਸ ਦਾ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ[ ਦੁਖ ਤਾਂ ਹਰੇਕ ਵਿਅਕਤੀ ਦੀ ਜਿੰਦਗੀ ਵਿੱਚ ਆਉਦੇ ਰਹਿੰਦੇ ਹਨ[ ਵੱਡੇ ਵੱਡੇ ਮਹਾਰਾਜੇਆ ਨੂੰ ਪੀਰਾਂ ਪੈਗੰਬਰਾ ਨੂੰ ਅਤੇ ਗੁਰੂਆਂ ਨੂੰ ਵੀ ਸਹਿਣ ਕਰਨੇ ਪਏ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਦਿਤਾ, ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਅਤੇ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋ ਅਲੱਗ ਕਰ ਦਿਤਾ[ ਇਨੇ ਵੱਡੇ ਵੱਡੇ ਦੁਖਾ ਨੂੰ ਵੀ ਉਨਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇਆ ਹੱਸ ਹੱਸ ਕੇ ਸਹਿਣ ਕੀਤਾ[ ਜਿਵੇ ਗੁਰੂ ਜੀ ਲਿਖਦੇ ਹਨ[
ਦੁਖ ਦਾਰੂ ਸੁਖ ਰੋਗ ਭਇਆ[
ਜੇਕਰ ਵਿਅਕਤੀ ਦੀ ਜਿੰਦਗੀ ਵਿੱਚ ਲਗਾਤਾਰ ਸੁੱਖ ਹੀ ਹੋਣ ਤਾਂ ਵਿਅਕਤੀ ਦੀ ਜਿੰਦਗੀ ਥੰਮ ਜਾਂਦੀ ਹੈ, ਜਿਵੇ ਲਗਾਤਾਰ ਖੜੇ ਪਾਣੀ ਵਿੱਚ ਬਦਬੂ ਆਉਣ ਲੱਗ ਪੈਂਦੀ ਹੈ[ ਇਸ ਤਰਾਂ ਸੁੱੱਖ ਨੂੰ ਮਾਨਣ ਵਾਲੇ ਵਿਅਕਤੀ ਜਿੰਦਗੀ ਵਿੱਚ ਖੜੋਤ ਆ ਜਾਂਦੀ ਹੈ[
ਆਪਣੇ ਦੁੱਖਾ ਤੋ ਕੇਵਲ ਉਹ ਵਿੱਅਕਤੀ ਹੀ ਛੁਟਕਾਰਾ ਪਾ ਸਕਦਾ ਹੈ, ਜਿਸਨੇ ਆਪਣੇ ਜੀਵਨ ਵਿੱਚ ਪ੍ਰਭੂ ਦੇ ਨਾਮ ਨੂੰ ਅਧਾਰ ਬਣਾਇਆ ਹੋਇਆ ਹੈ[
ਸੁਖ ਵੇਲੇ ਸ਼ੁਕਰਾਨਾ,
ਦੁਖ ਵੇਲੇ ਅਰਦਾਸ,
ਹਰ ਵੇਲੇ ਸਿਮਰਨ[
ਇਸ ਤਰਾਂ ਵਿਅਕਤੀ ਨੂੰ ਆਪਣੇ ਦੁੱਖਾ ਤੋ ਛੁਟਕਾਰਾ ਪਾਉਣ ਲਈ ਪ੍ਰਮਾਤਮਾ ਦਾ ਨਾਮ ਜੱਪਣਾ ਚਾਹੀਦਾ ਹੈ[ ਉਸ ਨੂੰ ਦੁੱਖ ਸੁੱਖ ਹਰ ਸਮੇਂ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ[
No comments:
Post a Comment
meri boli meri pehchaan eh blog uhna saria layi hai jo maa boli nu piar krde han