ਭਾਰਤ ਦੀ ਪੁਕਾਰ
ਸੁਣੋ! ਸੁਣੋ! ਸੁਣੋ! ਮੇਰੀ ਆਵਾਜ ਸੁਣੋ
ਆਜ਼ਾਦੀ ਦਿਹਾੜੇ ਮਣਾਉਣ ਵਾਲਿਓ
ਗੁਲਾਮੀ ਤੋਂ ਆਜ਼ਾਦੀ ਦੀ ਗਾਥਾ ਗਾਉਣ ਵਾਲਿਓ
ਸੁਣੋ !ਸੁਣੋ ! ਸੁਣੋ! ਮੇਰੀ ਆਵਾਜ ਸੁਣੋ
ਮੇਰੀ ਪੁਕਾਰ ਸੁਣੋ
ਮੈਂ ਤੁਹਾਨੂੰ ਪੁਕਾਰ ਰਹੀ ਹਾਂ, ਮੈਂ ਤੁਹਾਨੂੰ ਬੁਲਾ ਰਹੀ ਹਾਂ
ਮੈਂ ਵੀ ਕੁਝ ਕਹਿਣਾ ਚਾਹੁੰਦੀ ਹਾਂ
ਮੈਂ ਵੀ ਅੱਜ ਬੋਲਣਾ ਚਾਹੁੰਦੀ ਹਾਂ
ਉੱਚੇ –ਉੱਚੇ ਮੀਨਾਰਾਂ,ਕਿਲ੍ਹੇ ਦੀਆਂ ਦੀਵਾਰਾਂ ਤੋਂ ਬੋਲਣ ਵਾਲਿਓ
ਮੈਂਨੂੰ ਬੋਲਣ ਦਿਓ,ਮੈਂਨੂੰ ਕੁਝ ਕਹਿਣ ਦਿਓ
ਤੁਸੀ ਸੋਚ ਰਹੇ ਕਿ ਕੋਣ ਹਾਂ ਮੈਂ
ਤੁਸੀ ਮੈਂਨੂੰ ਪਛਾਣਿਆਂ ਹੀ ਨਹੀਂ
ਹਾਂ! ਸੱਚ ਤੁਸੀ ਮੈਂਨੂੰ ਕਿਵੇਂ ਪਛਾਣੋਗੇ
ਤੁਹਾਡੇ ਖਿਆਲਾ ਵਿੱਚ ਤਾਂ ਮੇਰਾ ਅਕਸ ਵੱਖਰਾਂ ਹੈ
ਤੁਸੀ ਤਾਂ ਮੈਂਨੂੰ ਕਿਆਸਦੇ ਹੋ
ਸੋਹਣੇ ਲਿਬਾਸਾ ਵਿੱਚ,ਕੀਮਤੀ ਗਹਿਣਿਆਂ ਨਾਲ
ਸੱਜੀ ਧੱਜੀ ਰਾਜ ਗੱਦੀ ਤੇ ਬੈਠੀ ਮਹਾਰਾਣੀ ਵਾਂਗ
ਮੈਂ ਤੁਹਾਡੇ ਖਿਆਲਾਂ ਵਾਲੀ,ਤੁਹਾਡੀ ਆਪਣੀ
ਤੁਹਾਡੀ ਮਾਂ ਹਾਂ , ਹੈਰਾਨ ਨਾ ਹੋਵੋ ! ਮੈਂ ਤੁਹਾਡੀ ਭਾਰਤ ਮਾਂ ਹਾਂ
ਮੈਂ ਆਜ਼ਾਦ ਹਾਂ, ਮੈਂ ਭਾਰਤ ਹਾਂ
ਸ਼ਾਇਦ ਤੁਹਾਡੇ ਖਿਆਲਾਂ ਵਾਲੀ ਮੇਰੀ ਦਿੱਖ ਨਹੀ
ਪਰ ਜਿਸ ਹਾਲ ਵਿੱੱਚ ਮੈਂ ਤੁਹਾਡੇ ਸਾਹਮਣੇ ਹਾਂ
ਇਹ ਹੀ ਅੱਜ ਮੇਰਾ ਅਸਲ ਚਿਹਰਾ ਹੈ
ਮੇਰੇ ਚਿਹਰੇ ਤੇ ਲਾਲੀ ਨਹੀਂ ,ਮੇਰਾ ਪਿੰਡਾ ਮਲਮਲੀ ਨਹੀਂ
ਨਾ ਹੀਂ ਗਲੇ ਮੇਰੇ ਵਿੱਚ ਹਨ ਹੀਰੇ ਜਵਾਹਰਾਤ
ਤੇ ਨਾ ਹੀ ਮਲਮਲ ਹੈ ਮੇਰਾ ਲਿਬਾਸ
ਮੈਂ ਤਾਂ ਵਲੂੰਧਰੀ ਪਈ ਹਾਂ
ਮੈਂ ਟੁੱਟ ਚੁੱਕੀ ਹਾਂ
ਮੈਂ ਖੜੀ ਚੌਰਾਹੇ ਵਿੱਚ
ਤੱਕ ਰਹੀਂ ਹਾਂ ਰਾਹ ਕਿ
ਮੇਰਾ ਕੋਈ ਭਗਤ,ਸਰਾਭਾ,ਉਦਮ
ਸਦੀਵੀ ਨੀਂਦ’ਚ ਉੱਠ ਕੇ
ਮੇਰੇ ਜ਼ਖਮਾਂ ਤੇ ਮੱਲਮ ਲਗਾਵੇਗਾ
ਮੇਰੇ ਸੀਨੇ ਵਿੱਚ ਵੱਗ ਰਹੇ
ਦੁੱਖਾਂ ਦੇ ਦਰਿਆ ਨੂੰ ਸੁੱਖਾਂ
ਦੇ ਰੂਹਾਨੀ ਚਸ਼ਮੇ ਬਣਾਵੇਗਾ
ਤੁਸੀ ਸੋਚ ਰਹੇ ਹੋ ਕਿ
ਮੈਂਨੂੰ ਜ਼ਖਮ ਕਿਸ ਨੇ ਦਿੱਤੇ
ਤੁਸੀ ਸੋਚ ਰਹੇ ਹੋ ਕਿ ਮੈਂ ਦੁੱਖੀ ਕਿਉਂ ਹਾਂ
ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਪਿੰਡੇ ਨੂੰ ਕਿਸ ਕਿਸ ਨੇ ਵਲਉਂਧਰਿਆ
ਮੇਰੇ ਸੀਨੇ ਕਿਹਨੇ ਸੱਟਾਂ ਮਾਰੀਆਂ
ਪੁੱਤਰੋ ! ਅੱਜ ਵੀ ਯਾਦ ਹੈ ਮੈਂਨੂੰ 23 ਮਾਰਚ ਦਾ ਉਹ ਦਿਨ
ਜਿਸ ਦਿਨ ਮੇਰੇ ਪੁੱਤਰਾਂ ਨੇ ਮੇਰੇ ਲਈ ਫਾਂਸੀ ਦੇ ਫੰਦੇ ਚੁੰਮ੍ਹੇ
ਯਾਦ ਹੈ ਮੈਂਨੂੰ ਕਿ ਕਿਵੇਂ ਉਦਮ ਸਿੰਘ ਨੇ
ਬਦਲਾ ਲਿਆ ਸੀ ਮੇਰੇ ਸੀਨੇ ਤੇ ਲਗੇ ਜਲਿ੍ਹਆਂ ਵਾਲੇ ਜ਼ਖਮ ਦਾ
ਸੁਭਾਸ਼ ਚੰਦਰ, ਚੰਦਰ ਸ਼ੇਖਰ ਆਜ਼ਾਦ ਵਰਗੇ ਹਜ਼ਾਰਾ ਪੁੱਤਰ ਕੁਰਬਾਨ ਹੋਏ
ਮੇਰੀ ਪੱਤ ਦੀ ਰਾਖੀ ਲਈ,ਮੈਂਨੂੰ ਪਟਰਾਣੀ ਬਣਾਉਣ ਲਈ
ਮੁੜਨਾ ਪਿਆ ਸੀ ਫਿਰੰਗਿਆ ਨੂੰ ਆਪਣੀ ਮਾਂ ਦੀ ਗੋਦ ਵਿੱਚ
ਪਰ ਮੁੜਦੇ ਮੁੜਦੇ ਉਹ ਤੁਹਾਡੀ ਮਾਂ ਦੇ ਦੋ ਟੋਟੇ ਕਰ ਗਏ
ਮੈਂ ਕਿਵੇਂ ਭੁੱਲ ਸਕਦੀ ਹਾਂ 47 ਦੀ ਉਸ ਕਾਲੀ ਹਨੇਰੀ ਨੂੰ
ਲੱਖਾਂ ਮੇਰੇ ਨਿਰਦੋਸ਼ੇ ਪੁੱਤਰਾਂ ਦਾ ਲਹੂ ਮੇਰੀ ਹਿੱਕ ਤੇ ਵਹਿੰਦਾ ਰਿਹਾ
ਹਜ਼ਾਰਾ ਹੀ ਮੇਰੀਆਂ ਧੀਆਂ ਬੇ-ਪੱਤ ਹੁੰਦੀਆਂ ਰਹੀਆਂ
ਵਿਲਕਦੇ ਰਹੇ ਛੋਟੇ-ਛੋਟੇ ਜੁਆਕ ਤੇ ਮੈਂ ਸੱਭ ਕੁਝ ਸਹਿੰਦੀ ਰਹੀ
ਇਸੇ ਆਸ ਵਿੱਚ ਸੁੱਖ ਦਾ ਸੂਰਜ ਚੜ੍ਹੇਗਾ ਮੇਰੇ ਵਿਹੜੇ ਅੰਦਰ
ਮੇਰੇ ਪੁੱਤਰ, ਹਾਂ ਤੁਸੀਂ ਹੀ ਤਾਂ ਹੋ ਮੇਰੇ ਪੁੱਤਰ
ਤੁਸੀ ਮੈਂਨੂੰ ਮਾਣ ਦਵੋਗੇ ,ਸਨਮਾਣ ਦਵੋਗੇ
ਮੈਂਨੂੰ ਉਹ ਹੀ ਪਿਆਰ ਦਵੋਗੇ,ਸਤਿਕਾਰ ਦਵੋਗੇ
ਜੋ ਮੇਰੇ ਭਗਤ,ਕਰਤਾਰ,ਰਾਜਗੁਰੂ,ਸੁਖਦੇਵ ਦਿੰਦੇ ਸਨ
72 ਵਰੇ੍ਹ ਹੋ ਗਏ ਮੈਂਨੂੰ ਆਜ਼ਾਦ ਹੋਏ ਨੂੰ
ਪਰ ਮੈਂ ਅੱਜੇ ਵੀ ਉਡੀਕ ਰਹੀ ਹਾਂ ਆਪਣੇ ਪੁੱਤਰਾਂ ਨੂੰ
ਆਪਣੇ ਕਲਾਵੇ ਵਿੱਚ ਲੈਣ ਲਈ
ਮੇਰੀ ਹਿੱਕ ਫਟਣ ਤੇ ਆ ਜਾਂਦੀ ਹੈ
ਜਦੋਂ ਮੇਰੇ ਪੁੱਤਰ ਕਹਿੰਦੇ ਹਨ ਕਿ
ਮੇਰੇ ਕੋਲ ਉਹਨਾਂ ਨੂੰ ਦੇਣ ਲਈ ਕੁਝ ਨਹੀਂ
ਉਹਨਾਂ ਦੇ ਸੁਪਨੇ ਮੈਂ ਪੁਰੇ ਨਹੀਂ ਕਰ ਸਕਦੀ
ਆਪਣੇ ਸੁਪਨਿਆਂ ਨੂੰ ਸੱਚ ਕਰਨ ਲਈ
ਚੱਲੇ ਜਾਂਦੇ ਹਨ ਹਜ਼ਾਰਾ ਮੀਲ ਦੂਰ
ਤੇ ਜਿੱਥੇ ਉਹ ਡਿੱਗਦੇ ਢਹਿੰਦੇ ਹਨ
ਆਪਣੇ ਸੁਪਨੇ ਸੱਚ ਕਰਨ ਲਈ
ਤੇ ਉਹਨਾਂ ਦੇ ਹਿਜ਼ਰ ਵਿੱਚ
ਮੈਂ ਪਲ ਪਲ ਮਰ ਰਹੀਂ ਹਾਂ
ਉਹਨਾਂ ਦੇ ਪਰਵਾਸ ਦਾ ਕਾਰਣ
ਮੇਰੀ ਬੇਵਸੀ ਹੈ
ਲਾਲਚ ਹੈ ਮੇਰੇ ਕੁੱਝ ਕਪੁੱਤਰਾਂ ਦਾ
ਜਿਹਨਾਂ ਆਪਣੀ ਕੁਰਸੀ ਦੀ ਲਾਲਸਾ ਲਈ
ਮੈਂਨੂੰ ਭ੍ਰਿਸ਼ਟਾਚਾਰ ,ਕਾਲਾ ਬਾਜ਼ਾਰੀ, ਰਿਜ਼ਰਵੇਸ਼ਨ
ਧਰਮ, ਜਾਤ-ਪਾਤ ,ਨਸ਼ੇ ਵਰਗੇ ਮਾਰੂ ਰੋਗ ਲਾ ਦਿੱਤੇ ਹਨ
ਤੇ ਮੇਰੇ ਲਾਡਲੇ ਪੁੱਤਰ
ਇਹਨਾਂ ਰੋਗਾਂ ਦੇ ਸਤਾਏ
ਮੈਂਨੂੰ ਛੱਡ
ਪੈ ਜਾਂਦੇ ਹਨ ਵਿਦੇਸ਼ਾ ਦੇ ਰਾਹ
ਮੇਰੇ ਪੁੱਤਰੋਂ ! ਜਾਗੋ ! ਜਾਗੋ !
ਮੇਰਾ ਭਗਤ, ਸਰਾਭਾ, ਕਰਤਾਰ ਕੋਈ ਹੋਰ ਨਹੀਂ
ਤੁਸੀ ਹੀ ਹੋ ਮੇਰੇ ਪੁੱਤਰੋਂ
ਹੰਭਲਾਂ ਮਾਰੋ
ਮੈਂਨੂੰ ਰੋਗ ਮੁਕਤ ਕਰੋ
ਆਓ ! ਆਓ ਤੇ ਲੈ ਲਵੋ ਮੈਂਨੂੰ ਆਪਣੇ ਕਲਾਵੇ ਵਿੱਚ
ਦਵਾਓ! ਦਵਾਓ ਮੈਂਨੂੰ ਮੇਰਾ ਸਤਿਕਾਰ
ਗਾਓ ! ਗਾਓ ਪ੍ਰੀਤਾ ਵਾਲੇ ਗੀਤ
ਮਨਾਓ ! ਮਨਾਓ ਆਜ਼ਾਦੀ ਦਿਹਾੜੇ
ਰਹੋ ! ਰਹੋ! ਹੱਸਦੇ ਵਸਦੇ ,ਖੇੜੇ ਵਿੱਚ
ਵਸੋਂ ! ਵਸੋਂ ! ਆਪਣੀ ਮਾਂ ਕੋਲ ਸੁੱਖੀ !ਸੁੱਖੀ

No comments:
Post a Comment
meri boli meri pehchaan eh blog uhna saria layi hai jo maa boli nu piar krde han