Monday, February 24, 2014

ਸਵੇਰ ਹੋਈ ਤੇ ਚਿੜੀਆ ਦੀ ਚੀ ਚੀ ਨੇ ਮੇਰੀ ਜਾਗ ਖੋਲੀ

 ਸਮਰਪਣ..

ਸਵੇਰ ਹੋਈ ਤੇ ਚਿੜੀਆ ਦੀ ਚੀ ਚੀ ਨੇ ਮੇਰੀ ਜਾਗ ਖੋਲੀ
ਇਉ ਲਗਾ ਕੇ ਚਿੜੀਆ ਕਹ ਰਹੀਆਂ ਹੋਣ
ਭ੍ਲੇਮੰਸਾ ਉਠ ਤੇ ਦੇਖ ਤੇਰੇ ਸੁਪਨੇ ਸਚ ਹੋ ਗਏ
ਜਿਸ ਨੂੰ ਅਮਬਰੀ ਉਡਾਰੀ ਲਾਉਂਦੇ ਤੂ ਵੇਖਦਾ ਸੀ
ਜਿਸ ਲਈ ਤੇਰਾ ਦਿਲ ਲੋਚਦਾ ਸੀ
ਕੇ ਬਣ ਅਜਾਦ ਪੰਛੀ ਜੋ ਲੰਬੀ ਉਡਾਰੀ ਭਰੇ
ਜਿਸ ਦੇ ਗਿਆਨ ਦੀ ਰੋਸ਼ਨੀ ਪੂਰੀ ਕਾਇਨਾਤ ਵਿਚ ਫੈਲੇ
ਜੋ ਬਣ ਰਹਬਰ ਪੂਰੀ ਲੋਕਾਈ ਨੂ ਜੀਓਣ ਦਾ ਰਾਹ ਦਸੇ
ਵੇਖ ਉਸ ਰਹਬਰ ਨੇ ਤੇਰੇ ਖਾਬਾਂ ਦੀ ਦੁਨਿਆ ਤੋਂ ਦੂਰ
ਤੇਰੇ ਖਾਬਾਂ ਨੂ ਪੂਰਾ ਕਰਨ ਲੈ ਪਹਲੀ ਉਡਾਰੀ ਮਾਰ ਲਈ
ਤੇ ਹੁਣ ਓਹ ਦਿਨ ਦੂਰ ਨਹੀਂ
ਜਦੋ ਤੇਰੇ ਖਾਬ ਸਚ ਹੋਣਗੇ
ਤੇ ਤੇਰ ਰਹਬਰ ਦਾ ਨਾਮ
ਉਹਨਾ ਖਾਬਾਂ ਨੂ ਸਚ ਕਰਨ ਵਾਲਿਆਂ ਦੀ ਸੂਚੀ ਵਿਚ
ਸਭ ਤੋਂ ਉਤੇ ਹੋਵੇਗਾ
ਇਹ ਤਾਂ ਤੇਰੇ ਰਹਬਰ ਦੀ ਮੰਜਿਲ ਦਾ ਪਹਲਾ ਪੜਾ ਹੈਂ
ਅਗਲੀ ਲੰਬੀ ਉਡਾਰੀ ਭਰਨ ਤੋਂ ਪਹਲਾ ਦਾ ..........

ਗੁਰਵਿੰਦਰ ਸਿੰਘ
(ਲਿਖਦੇ ਸਮੇ ਫੋਂਟ ਦੀ ਸਮਸਿਆ ਕਰਕੇ ਸਬਦ ਜੋੜ ਅਸ਼ੁਧ ਹਨ ,ਇਸ ਲਈ ਖਿਮਾ ਦਾ ਜਾਚਕ ਹਾਂ )
c

No comments:

Post a Comment

meri boli meri pehchaan eh blog uhna saria layi hai jo maa boli nu piar krde han