Monday, February 24, 2014

ਕਲਯੁਗ



ਕਲਯੁਗ 
ਕਲਯੁਗ ਕਲਯੁਗ ਕਲਯੁਗ ਆਇਆ 
ਸੁਨੇ ਇਹ ਸ਼ਬਦ ਮੈਂ ਬਥੇਰੇ 
ਪਰ ਕਲਯੁਗ ਕਿਥੇ ਹੈਂ 
ਕਲਯੁਗ ਕੀ ਹੈਂ 
ਕਲਯੁਗ ਕਿਹੋ ਜਿਹਾ ਹੈਂ 
ਕਲਯੁਗ ਦੇ ਬਾਰੇ ਦਸਣ ਵਾਲਿਓ 
ਜਰਾ ਮੈਨੂ ਦਸੋ ਕਲਯੁਗ ਕੀ ਹੈਂ 
ਜੇ ਜਾਏਦਾਦ ਲਈ ਧੋਖਾ 
ਪਿਆਰ ਲਈ ਮਾਪਿਆ ਦਾ ਤਿਆਗ 
ਸਤਾ ਪ੍ਰਾਪਤੀ ਲਈ ਆਪਣੇ ਹੀ ਲੋਕਾ ਦਾ ਕਤਲ 
ਜੇ ਕਲਯੁਗ ਹੈਂ
ਤਾਂ ਇਤਿਹਾਸ ਦੇ ਪਨੇ ਫੋਲੋ
ਸ਼ਾਏਦ ਤੁਹਾਂਨੂ ਜਵਾਬ ਮਿਲ ਜਾਵੇ
ਤੇ ਫਿਰ ਮੇਨੂੰ ਦਸ ਦਿਓ
ਕਲਯੁਗ ਤੋਂ ਪਹਲਾ ਕੀ ਸੀ
ਕਲਯੁਗ ਤੋਂ ਬਾਅਦ ਕੀ ਹੋਵੇਗਾ
ਮੈਂ ਸੋਚ ਰਿਹਾਂ ..................

No comments:

Post a Comment

meri boli meri pehchaan eh blog uhna saria layi hai jo maa boli nu piar krde han