ਕਿਵੇ ਦਸਾਂ ਉਸ ਨਿਮਾਣੀ ਜਹੀ ਨੂੰ
ਕਿਵੇ ਦਸਾਂ ਉਸ ਨਿਮਾਣੀ ਜਹੀ ਨੂੰ
ਕਿ ਇਹ ਦੁਨਿਆ ਤੇਰੇ ਲਈ ਨਹੀਂ ਹੈਂ
ਤੂ ਸਮਝ ਰਹੀ ਜਿਸ ਨੂੰ ਸ੍ਵਰਗ
ਉਹ ਤਾਂ ਨਰਕ ਜਹੀ ਹੈਂ
ਲੈਣ ਲਈ ਜਨਮ
ਜਿਸ ਦੁਨਿਆ ਵਿਚ ਤੂ ਤਰਸ ਰਹੀ ਹੈਂ
ਕਰਨਾ ਪਵੇਗਾ ਤੇਨੁ ਸੰਘਰਸ
ਆਪਣੀ ਹੋਂਦ ਬਚਾਉਣ ਲਈ
ਹੋਣਾ ਪਵੇਗਾ ਤੈਨੂੰ ਕੁਰਬਾਨ
ਬਾਪ ਦੀ ਲਾਜ ਬਚਾਵਣ ਲਈ
ਮਾਰਨੀਆਂ ਪੈਣਗੀਆ ਸਧਰਾਂ
ਸਿਆਣੀ ਧੀ ਕਹਾਉਣ ਲਈ
ਤੂ ਜੰਮੇਗੀ ਪਰ ਕਦੇ ਅਪਣਾਈ ਨਹੀ ਜਾਵੇਂਗੀ
ਪਰਾਈ ਹੈਂ ਤੇ ਪਰਾਈ ਹੀ ਰਹੇਂਗੀ
ਨਾ ਬਾਪ ਦਾ ਘਰ ਤੇਰਾ ਹੋਵੇਗਾ
ਤੇ ਨਾ ਸਿਰ ਦੇ ਸਾਈ ਦਾ
ਤੂ ਬੇਟੀ,ਭੈਣ ਤੇ ਪਤਨੀ ਵੀ ਬਣੇਗੀ
ਮਾਂ ਬਣ ਤੂ ਵੰਸ਼ ਚ੍ਲਾਵੇਂਗੀ
ਪਰ ਫਿਰ ਵੀ ਪਰਾਈ ਹੀ ਰਹ ਜਾਵੇਂਗੀ
ਕਿ ਮਿਲੇਗਾ ਤੈਨੂ ਇਸ ਦੁਨਿਆ ਵਿਚ ਆ ਕੇ
ਤੂ ਨਾ ਕਦੇ ਇਸ ਦੁਨਿਆ ਦੀ ਸੀ ਨਾ ਹੀ ਹੋਵੇਂਗੀ
ਤੂੰ ਗਲ ਮਨ ਲੈ ਗੁਰਵਿੰਦਰ ਨਿਮਾਣੇ ਦੀ
ਜੇ ਤੂੰ ਚਾਹੇ ਆਪਣੀ ਕਦਰ ਪਵਾਉਣੀ
ਤਾਂ ਨਾ ਆਵੀ ਇਸ ਦੁਨਿਆ ਵਿਚ
ਜਦ ਇਹ ਦੁਨਿਆ ਬਾਝ ਤੇਰੇ
ਬਣ ਜਾਉ ਮਾਰੂਥਲ
ਤਾਂ ਸਾਰ ਆਊਗੀ ਇਸ ਜਗ ਨੂੰ
ਔਰਤ ਨਾਲ ਹੀ ਇਹ ਜਗ ਹੈਂ
ਬਾਝ ਔਰਤ ਇਹ ਜਹਾਂ ਨਾ
ਬਾਝ ਔਰਤ ਇਨਸਾਨ ਨਾ
ਜਿਸ ਦਿਨ ਜਗ ਨੂੰ ਸਮਝ ਇਹ ਆ ਜਾਉ
ਬਸ ਉਸ ਦਿਨ ਹੀ ਲਈ ਤੂੰ ਜਨਮ
ਫਿਰ ਹੀ ਹੋਵੇਗੀ ਇਹ ਧਰਤ ਤੇਰੀ
ਤੇ ਤੂੰ ਏਸ ਧਰਤ ਦੀ
ਗੁਰਵਿੰਦਰ ਸਿੰਘ
ਜੀ ਐਚ ਜੀ ਖਾਲਸਾ ਕਾਲਜ ਆਫ਼ ਐਜੂਕੇਸਨ
ਗੁਰੂ ਸਰ ਸੁਧਾਰ ,ਲੁਧਿਆਣਾ
ਲਿਖਦੇ ਸਮੇ ਫੋਂਟ ਦੀ ਸਮਸਿਆ ਕਰਕੇ ਸਬਦ ਜੋੜ ਅਸ਼ੁਧ ਹਨ ,ਇਸ ਲਈ ਖਿਮਾ ਦਾ ਜਾਚਕ ਹਾਂ
No comments:
Post a Comment
meri boli meri pehchaan eh blog uhna saria layi hai jo maa boli nu piar krde han