Monday, February 24, 2014

ਤੇਰੇ ਤੇ ਮੇਰੇ ਦੋਹਾਂ ਦੀ ਮੰਜਿਲ ਇਕ

ਤੇਰੇ ਤੇ ਮੇਰੇ ਦੋਹਾਂ ਦੀ ਮੰਜਿਲ ਇਕ

ਤੇਰੇ ਤੇ ਮੇਰੇ ਦੋਹਾਂ ਦੀ ਮੰਜਿਲ ਇਕ
ਤੇਰੇ ਤੇ ਮੇਰੇ ਦੋਹਾਂ ਦੇ ਹਲਾਤ ਇਕ
ਤੇਰੇ ਤੇ ਮੇਰੇ ਦੋਹਾਂ ਦੇ ਰਸਤੇ ਇਕ
ਤੇਰੇ ਤੇ ਮੇਰੇ ਦੋਹਾਂ ਦੇ ਰਹਬਰ ਇਕ
ਫਿਰ ਕਿਓਂ ਤੇਰੇ ਤੇ ਮੇਰੇ ਵਿਚ ਫਾਸਲੇ
ਕਿਉਂ ਤੂੰ ਉਸ ਇਕ ਦੇ ਧਰਵਾਸਾ ਨਾ ਕੀਤਾ
ਤੇ ਬਦਲ ਲਿਆ ਰਸਤਾ ਪਰ ਤੂੰ ਭੁਲਗੀ
ਕੇ ਹਰ ਰਸਤਾ ਜਾ ਮਿਲਦਾ ਹੈਂ ਉਸੇ
ਸਾਗਰ ਵਿਚ ਤੇ ਉਹ ਸਾਗਰ ਹੈਂ ਪਿਆਰ ਦਾ ਸਾਗਰ
ਮੋਹ ਦਾ ਸਾਗਰ ,ਮੇਰੇ ਤੇ ਤੇਰੇ ਪਿਤਾ ਦਾ ਘਰ 
ਤੇ ਉਹੀ ਹੈਂ ਤੇਰੀ ਤੇ ਮੇਰੀ ਮੰਜਿਲ
ਫਿਰ ਕਿਓਂ ਤੂੰ ਸੰਗ ਭਲੇ ਹੋਰਾਂ ਦਾ
ਫਿਰ ਕਿਓਂ ਤੂੰ ਦਰ ਜਾਵੇ ਕਿਸੇ ਹੋਰ ਦੇ
ਰਖ ਧਰਵਾਸਾ ਉਸ ਇਕ ਤੇ ਬਸ ਧਰਵਾਸਾ
ਧਰਵਾਸਾ ਤੇ ਸਮਰਪਣ ਦੋਵੇਂ ਬਣਨਗੇ
ਬੇਡੀ ਤੇ ਮਲਾਹ ਤੇ ਪਾਰ ਹੋ ਜਾਵਾਂਗੇ ਇਸ
ਭਾਵ ਸਾਗਰ ਤੋਂ ਤੇ ਬਸ ਉਦੋਂ ਹੀ ਹੋਵੇਗਾ ਤੇਰਾ ਤੇ ਮੇਰਾ ਸਦੀਵੀ ਮੇਲੇ

ਗੁਰਵਿੰਦਰ ਸਿੰਘ

No comments:

Post a Comment

meri boli meri pehchaan eh blog uhna saria layi hai jo maa boli nu piar krde han