Monday, February 24, 2014

ਮੈਂ ਤੇ ਮੇਰੀ ਦਾ ਸਫਰ

ਮੈਂ ਤੇ ਮੇਰੀ ਦਾ ਸਫਰ 

ਮੈਂ ਤੇ ਮੇਰੀ ਦਾ ਸਫਰ
ਕੱਦ ਦਾ ਚੱਲਿਆ ਆ ਰਿਹਾ
ਨਾ ਇਸਦਾ ਆਦਿ
ਤੇ ਨਾ ਕੋਈ ਅੰਤ
ਨਜ਼ਰ ਆ ਰਿਹਾ
ਮੈਂ ਤੇ ਮੇਰੀ
ਦੋਹਾਂ ਅੱਖਰਾਂ
ਵਿੱਚ ਉਲਝੀ 
ਚੱਲ ਰਹੀ ਹੈ
ਸਾਰੀ ਕਾਇਨਾਤ 
ਪਰ ਮੈਂ ਤੇ ਮੇਰੀ
ਦਾ ਇਹ ਸਫ਼ਰ
ਜੱਦ ਤੱਕ ਜ਼ਾਰੀ ਰਹੇਗਾ
ਤੱਦ ਤੱਕ ਸਾਮਰਾਜ ਰਹੇਗਾ
ਸਾਮਰਾਜ ਤੇ ਸਮਾਜਵਾਦ ਦੇ
ਵਿੱਚ ਦਾ ਫ਼ਾਸਲਾ
ਮੈਂ ਤੇ ਮੇਰੀ ਹੈ
ਜਿਸ ਦਿਨ ਮੈਂ ਤੂੰ ਵਿੱਚ
ਮੇਰੀ ਤੇਰੀ ਵਿੱਚ ਬਦਲ ਗਈ
ਬਸ ਉਸ ਦਿਨ
ਸਾਮਰਾਜ ਦਾ ਸੂਰਜ ਅਸਤ
ਤੇ ਸਮਾਜਵਾਦ ਦਾ ਸੂਰਜ ਊਦੇ ਹੋਵੇਗਾ

ਗੁਰਵਿੰਦਰ ਸਿੰਘ

No comments:

Post a Comment

meri boli meri pehchaan eh blog uhna saria layi hai jo maa boli nu piar krde han