ਤੇਰਾ ਚਿਹਰਾ ਅੱਜ ਵੀ ਜਦ ਮੇਰੇ ਸਾਹਮਣੇ ਆਉਂਦਾ ਹੈ
ਮੇਰੇ ਸਾਹਮਣੇ ਕਈ ਅਣਸੁਲਝ ੇਸਵਾਲ ਛੱਡ ਜਾਂਦਾਂ ਹੈ
ਪਹਿਲੀ ਵਾਰ ਜਦ ਮੈਂ ਦੇਖਿਆਂ ਸੀ ਤੈਨੂੰ
ਉਦੋਂ ਸ਼ਾਇਦ ਮੈਂ ਕੁਝ ਨਾ ਕਹਿ ਸਕਿਆ
ਪਰ ਤੂੰ ਹਰ ਪਲ ਜਿਉਂਦੀ ਸੀ, ਸਿਰਫ਼ ਮੇਰੇ ਲਈ
ਤੇਰਾ ਹਰ ਸਵਾਸ ,ਬਸ ਮੇਰੀ ਖੈਰ ਮੰਗਦਾ ਸੀ
ਮੇਰਾ ਦੁੱਖ ਤੇਰਾਂ ਦੁੱਖ ਸੀ ,ਤੂੰ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ
ਸਮਾਂ ਆਪਣੀ ਚਾਲ ਚੱਲਦਾ ਗਿਆਂ ਤੇ ਮੈ ਤੇਰੇ ਪਰਛਾਵੇਂ ਤੋਂ ਪਰਾਂ
ਇੱਕ ਹੋਰ ਪਰਛਾਵਾਂ ਤਕਣ ਲੱਗਾ
ਉਹ ਪਰਛਾਵਾਂ ਵੀ ਤੈਨੂੰ ਆਪਣ ੇਪਰਛਾਵੇਂ ਵਾਂਗ ਲਗਾ
ਪਰ ਉਹ ਪਰਛਾਵਾਂ ਤਾਂ ਤੇਰ ਪਰਛਾਵੇਂ ਦੀ ਹੋਂਦ ਤੋਂ ਵੀ ਮੁਨਕਰ ਸੀ
ਤੇਰੇ ਪਰਛਾਵੇਂ ਨ ੇਉਸ ਪਰਛਾਵੇਂ ਦੀ ਛਾਂ ਵੀ ਮੰਨ ਲਈ
ਇਹ ਆਸ ਸੀ ਕਿ ਉਸ ਪਰਛਾਵੇਂ ਦੀ ਛਾਂ ਹੇਠ
ਤੇਰੇ ਪਰਛਾਵੇਂ ਦਾ ਪਰਛਾਵਾਂ ਵੱਧੇਗਾ –ਫੁੱਲੇਗਾ
ਪਰ ਸ਼ਾਇਦ ਤੂੰ ਭੁੱਲਗੀ ਕਿ ਤੇਰੇ ਪਰਛਾਵੇਂ ਦੀ ਲੋਅ ਬਿਨ੍ਹਾਂ
ਤੇਰੇ ਪਰਛਾਵੇਂ ਦਾ ਪਰਛਾਵਾਂ ਕੁਮਲਾ ਜਾਵੇਗਾ
ਉਸ ਲਈ ਪੱਤਝੜ ਤ ੇਬਸੰਤ ਇਕ ੋਜਿਹੇ ਹੋਣਗੇ
ਤੇ ਉਹ ਬਣ ਜਾਏਗਾ ਕੰਡਿਆਲੀ ਥੋਰ…………….
ਗੁਰਵਿੰਦਰ ਸਿੰਘ
ਸਹਾਇਕ ਪ੍ਰੋਫੈਸਰ
No comments:
Post a Comment
meri boli meri pehchaan eh blog uhna saria layi hai jo maa boli nu piar krde han