Monday, February 24, 2014

ਇਨਸਾਨ ਕੌਣ


ਇਨਸਾਨ ਕੌਣ ....

ਇਨਸਾਨ ਕੌਣ 
ਜੋ ਜਮਿਆ ਮਨੁਖੀ ਜਾਮੇ ਵਿਚ 
ਕੇ ਜਿਸ ਨੂੰ ਮਿਲੇ ਇਨਸਾਨੀ ਹਕ 
ਮੈਂ ਸੋਚਦਾ ਹਾਂ ਇਕ ਦ੍ਰਿਸ਼ ਤਕ (ਵੇਖ ਕੇ )
ਸ਼ਹਰ ਦੀ ਭਜ ਦੌੜ ਵਿਚ 
ਗਡੀਆਂ ਦੇ ਸ਼ੋਰ ਵਿਚ 
ਲਾਲ ਬਤੀ ਚੋਂਕ ਤੇ 
ਤਕਿਆ ਮੈਂ ਅਜਬ ਨਜ਼ਾਰਾ
ਇਕ ਮਾਡੂ ਜਿਹਾ ਮੁੰਡਾ 
ਮੰਗਦਾ ਸੀ ਭੀਖ ਕਰਨ ਲਈ ਗੁਜਾਰਾ
ਸ਼ਕਲ ਤੋ ਹੀ ਉਹ ਲਗਦਾ ਸੀ ਵਿਚਾਰਾ
ਵਿਚ ਇਕ ਕਾਰ
ਸੋਹਨੀ ਜਹੀ ਮੈਡਮ ਸੀ ਸਵਾਰ
ਗੋਦੀ ਜਿਸਦੀ ਵਿਚ ਸੀ
ਸੋਹਨਾ ਜਿਹਾ ,ਮਲੂਕ ਜਿਹਾ
ਪਿਆਰਾ ਜਿਹਾ ਪੱਪੀ
ਜਿਸ ਨੂੰ ਉਹ ਕਰ ਰਹੀ ਸੀ ਪਿਆਰ
ਜਿਸ ਨੂ ਕੁੱਤਾ ਬਣਾਇਆ ਸੀ ਕਰਤਾਰ
ਵੇਖ ਕੁਤੇ ਦੇ ਥਾਟ
ਮੁੰਡਾ ਰਿਹਾ ਸੀ ਟਪਕਾ ਲਾਰ
ਕਾਸ਼ ਮੈਂ ਹੁੰਦਾ ਅੰਦਰ ਤੇ
ਇਹ ਬਾਹਰ
ਕਾਰ ਦਾ ਸੀਸਾ ਖੜਕਾ
ਉਸ ਹਥ ਜੋੜ ਕੀਤਾ ਨਮਸ੍ਕਾਰ
ਵੇਖ ਉਸ ਨੂ ਗੁਸੇ ਵਿਚ ਆ ਗਈ ਨਾਰ
ਦੁਰਕਾਰ ਕੇ ਉਸ ਨੂੰ ਚਲ ਪਈ ਕਾਰ
ਉਸ ਚੋਂਕ ਵਿਚਕਾਰ
ਕੌਣ ਸੀ ਇਨਸਾਨ .....
ਫੈਸਲਾ ਕਰਨਾ ਪਊ ਤੈਨੂੰ
ਇਨਸਾਨੀਅਤ ਦੇ ਪੈਰੋਕਾਰ
ਗੁਰਵਿੰਦਰ ਦੀ ਸੁਣ ਪੁਕਾਰ
ਦਸ ਜਾ ਕੌਣ ਸੀ ਇਨਸਾਨ ........
ਉਹ ਜੋ ਜਮਿਆ ਸੀ ਇਨਸਾਨ
ਜਾਂ ਉਹ ਜੋ ਸੀ ਗੋਦੀ ਦੇ ਵਿਚਕਾਰ
ਦਸ ਮੇਰਾ ਰੱਬਾ ਕੌਣ ਸੀ ਇਨਸਾਨ.

ਗੁਰਵਿੰਦਰ ਸਿੰਘ
ਜੀ ਐਚ ਜੀ ਖਾਲਸਾ ਕਾਲਜ ਆਫ਼ ਐਜੂਕੇਸਨ
ਗੁਰੂ ਸਰ ਸੁਧਾਰ ,ਲੁਧਿਆਣਾ

No comments:

Post a Comment

meri boli meri pehchaan eh blog uhna saria layi hai jo maa boli nu piar krde han