ਮਾਂ ਤੇ ਪੱੁਤਰ ਦਾ ਸੰਵਾਦ
ਪੁੱਤਰ ਮਾਂ ਨੂੰ ….
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਸੋਹਲੇ ਤੇ ਸੁਹਾਗ ਗਾ ਨੀਂ ਮਾਂ
ਆਪਣੇ ਪੁੱਤਰ ਨੂੰ ਘੋੜੀ ਚੜਾ ਨੀਂ ਮਾਂ
ਭਾਬੀਆਂ ਨੂੰ ਸੱਦ ਵਟਣਾ ਮਲਾ ਨੀਂ ਮਾਂ
ਭੈਣ ਤੋਂ ਸਿਹਰਾ ਬਣਵਾ ਨੀਂ ਮਾਂ
ਸਿਹਰੇ ਤੇ ਆਪਣੇ ਹੱਥੀ ਕਲਗੀ ਲਾ ਨੀਂ ਮਾਂ
ਮੈਨੂੰ ਆਪਣੇ ਹੱਥੀ ਘੋੜੀ ਚੜਾ ਨੀਂ ਮਾਂ
ਸੋਹਣੀ ਜਿਹੀ ਪੁਸ਼ਾਕ ਮੈਨੂੰ ਪੁਆ ਨੀਂ ਮਾਂ
ਮੇਰੇ ਸਾਰੇ ਚਾਅ ਪੂਰੇ ਕਰਾ ਨੀਂ ਮਾਂ
ਮੈਨੂੰ ਆਪ ਘੋੜੀ ਚੜਾ ਨੀਂ ਮਾਂ
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਖੁਸ਼ੀ ਦੇ ਗੀਤ ਗਾ ਨੀਂ ਮਾਂ
ਦੇਰ ਨਾ ਲਾ ਨੀਂ ਮਾਂ
ਵੇਖ ਮੇਰੇ ਸਰਬਾਲੇ ਗਏ ਆ ਨੀਂ ਮਾਂ
ਤੂੰ ਇਹਨਾਂ ਨੂੰ ਮੇਰੇ ਨਾਲ ਘੋੜੀ ਤੇ ਬਿਠਾ ਨੀਂ ਮਾਂ
ਇਹਨਾਂ ਦੇ ਵੀ ਤੂੰ ਕਰ ਲੈ ਪੂਰੇ ਚਾਅ ਨੀਂ ਮਾਂ
ਦੇਰ ਨਾ ਲਾ ਨੀਂ ਮਾਂ
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਖੁਸ਼ੀ ਦੇ ਗੀਤ ਗਾ ਨੀਂ ਮਾਂ
ਮਾਂ ਦਾ ਜੁਆਬ:
ਵਿਆਹ ਤੇਰੇ ਦਾ ਮੈਨੂੰ ਵੀ ਚਾਅ
ਸਗਣਾਂ ਦੀ ਘੜੀ ਤਾਂ ਲਿਆ
ਚੰਨ ਵਰਗਾ ਆਪਣਾ ਮੁੱਖੜਾ ਤਾਂ ਦਿਖਾ
ਲਾੜੀ ਦਾ ਸਿਰਨਾਵਾਂ ਤਾਂ ਸੁਣਾ
ਕਿਸ ਰਾਜੇ ਦੀ ਬੇਟੀ
ਕਿਸ ਸ਼ਹਿਰ ਦੀ ਉਹ ਸਹਿਜ਼ਾਦੀ
ਉਸ ਬਾਰੇ ਕੁੱਝ ਤਾਂ ਸੁਣਾ
ਪੁੱਤਰ ਮਾਂ ਨੂੰ………
ਆਜਾਦ ਰਾਜ ਦੀ ਬੇਟੀ
ਆਜਾਦੀ ਉਸ ਦਾ ਨਾਂ
ਤੂੰ ਉਸ ਦੀ ਮਾਂ
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਖੁਸ਼ੀ ਦੇ ਗੀਤ ਗਾ ਨੀਂ ਮਾਂ
ਦੇਰ ਨਾ ਲਾ ਨੀਂ ਮਾਂ
ਮਾਂ ਪੁੱਤਰ ਨੂੰ…………..
ਸਗਣਾਂ ਦੀ ਘੜੀ ਗਈ ਆ
ਤੈਨੂੰ ਘੋੜੀ ਦੇਣੀ ਆ ਮੈਂ ਚੜਾ
ਲਾੜੀ ਤੇਰੀ ਨੂੰ ਮੈਂ ਰੱਖੂ ਹਿੱਕ ਨਾਲ ਲਾ
ਵਾਅਦਾ ਇੱਕ ਕਰਕੇ ਤੂੰ ਜਾਂ
ਜਲਦੀ ਆਵੀ ,ਦੇਰ ਨਾ ਲਾਵੀ
ਮੈਨੂੰ ਤੂੰ ਆਪਣੇ ਹੱਥੀ ਰਾਣੀ ਬਣਾਈ
ਗੁਰਵਿੰਦਰ ਸਿੰਘ
(ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਵਿਸ਼ੇਸ਼)
No comments:
Post a Comment
meri boli meri pehchaan eh blog uhna saria layi hai jo maa boli nu piar krde han