Sunday, March 23, 2014


A tribute to saheed Bhagat Singh

ਅੱਜ ਮੇਰਾ ਵਿਆਹ..........

ਅੱਜ ਮੇਰਾ ਵਿਆਹਮੈਨੂੰ ਤੇ ਮੇਰੇ ਸਰਬਾਲਿਆਂ ਨੂੰ ਚੜਿਆਂ  ਚਾਅ ਹੈ
ਮੈ ਹੱਸ ਰਿਹਾਂ ਹਾਂ,ਮੈਂ ਖੁਸ਼ ਹਾਂ
ਮੈ ਸੁਪਨੇ ਸੰਜੋ ਰਿਹਾ ਹਾਂ,
ਮੇਰੇ ਮਨ ਵਿੱਚ ਉਮੰਗ
ਮੇਰੇ ਜਿਹਨ ਵਿੱਚ ਖੇੜਾ ਹੈ
ਅੱਜ ਭਰਿਆ ਭਰਿਆ ਵਿਹੜਾ ਹੈ
ਮਹਿਬੂਬਾ ਨੂੰ ਮਿਲਣ ਦਾ ਮੈਨੂੰ ਚਾਅ ਹੈ
ਪਲਾਂ ਤੇ ਘੜੀਆਂ ਦਾ ਫਾਸਲਾ
ਬਣਨ ਜਾ ਰਿਹਾ ਇਤਿਹਾਸ ਦਾ ਗਵਾਹ ਹੈ
ਮੈਨੂੰ ਆਪਣੇ ਵਿਆਹ ਦਾ ਚਾਅ ਹੈ
ਮੇਰੇ ਸਰਬਾਲਿਆ ਦਾ ਵੀ ਅੱਜ ਵਿਆਹ ਹੈ
ਸਾਡਾ ਵਲਵਲਿਆ ਦੇ ਦੇਸ਼ ਅਗਲਾ ਪੜਾ ਹੈ
ਖੁਸ਼ੀਆ ਮਨਾ ਨੀਂ ਮਾਏ,ਅੱਜ ਮੇਰਾ ਵਿਆਹ ਹੈ
ਅਜਾਦੀ ਜਿਸ ਦਾ ਨਾਂ ਏ,ਉਸ ਨਾਲ ਤੇਰੇ ਭਗਤ ਦਾ ਵਿਆਹ ਏ

Gurwinder Singh(Assist.Prof)


No comments:

Post a Comment

meri boli meri pehchaan eh blog uhna saria layi hai jo maa boli nu piar krde han