Sunday, March 23, 2014

ਦੋਸਤੋ, ਮੈਂ ਭਗਤ ਸਿੰਘ ਹਾਂ,ਕੀ ਤੁਸੀ ਮੈਨੂੰ ਪਛਾਣਿਆ ਨਹੀਂ,ਮੈ ਅਜਿਹਾ ਨਹੀਂ ਸਾਂ,ਕੀ ਇਹ ਮੇਰਾ ਰੂਪ ਭਗਤ ਸਿੰਘ ਵਰਗਾ ਨਹੀਂ ਪਰ ਦੋਸਤੋਂ ਮੈਂ ਤਾਂ ਭਗਤ ਸਿੰਘ ਹਾਂ ਤੇ ਮੇਰਾ ਰੂਪ ਤਾਂ ਸਦਾ ਹੀ ਅਜਿਹਾ ਸੀ[ਪਰ,ਮੈਂ ਅਜਿਹਾ ਨਹੀਂ ਸਾਂ ਤਾਂ ਮੈਂ ਕਿਹੋ ਜਿਹਾ ਦਿੱਖਦਾ ਸਾਂ[ ਕੀ ਕਿਹਾ ਮੇਰੇ ਸਿਰ ਤੇ ਹੈਟ,ਹੇਠਾਂ ਅੰਗਰੇਜੀ ਪਤਲੂਨ(ਪੈਂਟ), ਪਿੰਡੇ ਤੇ ਕਮੀਜ ਅਤੇ ਚਮਕਦਾਰ ਬੂਟ ਨਹੀਂ,ਇਸ ਲਈ ਮੈਂ ਭਗਤ ਸਿੰਘ ਨਹੀਂ ਹਾਂ,ਕੀ ਕਿਹਾ ਮੇਰੀ ਪੱਗ ਦਾ ਲੜ ਖੁੱਲਾ ਨਹੀਂ ਛੱਡਿਆਂ ਹੋਇਆ ਹੈ ਅਤੇ ਮੇਰੇ ਹੱਥ ਵਿੱਚ ਜਾਂ ਡੱਬ ਵਿੱਚ ਪਿਸਤੌਲ ਨਹੀਂ ਹੈ ਇਸ ਲਈ ਤੁਸੀ ਮੈਨੂੰ ਨਹੀਂ ਪਛਾਣ ਰਹੇ [ਤੁਸੀ ਮੈਨੂੰ ਸਿਰਫ ਇਨ੍ਹਾਂ ਨਿਸ਼ਾਨੀਆ ਤੋਂ ਹੀ ਜਾਣਦੇ ਹੋ,ਫਿਰ ਤੁਸੀ ਠੀਕ ਪਛਾਣਿਆਂ ਮੈ ਉਹ ਭਗਤ ਸਿੰਘ ਹਾਂ ਹੀ ਨਹੀਂ, ਜਿਸ ਨੂੰ ਤੁਸੀ ਜਾਣਦੇ ਹੋ,ਮੈਂ ਇੱਕ ਸੋਚ ਹਾਂ[ਮੈਂ ਇੱਕ ਦਰਸ਼ਨ ਹਾਂ [ਮੈ ਇੱਕ ਵਿਚਾਰਧਾਰਾ ਹਾਂ[ਜਿਸ ਦਿਨ ਤੁਸੀ ਮੇਰੀ ਵਿਚਾਰਧਾਰਾ ਤੇ ਦਰਸ਼ਨ ਵਿੱਚੋਂ ਮੇਰੀ ਪਛਾਣ ਕਰੋਗੇ ਉਸ ਦਿਨ ਤੁਹਾਨੂੰ ਮੈਂ ਮਿਲਾਂਗਾ ਜਿਸ ਦੇ ਦਿਲ ਵਿੱਚ ਆਪਣੀ ਧਰਤੀ ਮਾਂ ਲਈ ਪਿਆਰ ਤੇ ਤੜਪ ਸੀ[ਜਿਸ ਦੇ ਮਨ ਵਿੱਚ ਮਨੁੱਖਤਾਂ ਦੀ ਏਕਤਾ ਤੇ ਅਖੰਡਤਾ ਸੀ[ਜੋ ਸੱਭ ਨੂੰ ਇੱਕ ਸਮਾਨ ਦੇਖਣਾ ਚਾਹੁੰਦਾ ਸੀ[ਜਿਸ ਦੀ ਇੱਛਾ ਸੀ ਕਿ ਉਸ ਦੇ ਦੇਸ਼ ਵਾਸੀ ਤਾਰਕਿਕ ਸੋਚ ਦੇ ਮਾਲਕ ਬਣਨ ਤੇ ਅੰਧਵਿਸ਼ਵਾਸਾ ਤੇ ਕਰਮਕਾਂਡਾਂ,ਜਾਤ ਪਾਤ ਤੇ ਸੰਕੀਰਣ ਸੋਚ ਤੋਂ ਉਪਰ ਉੱਠ ਕੇ ਦੇਸ ਦੇ ਵਿਕਾਸ ਲਈ,ਇਸ ਦੀ ਏਕਤਾ ,ਅਖੰਡਤਾ ਲਈ ਮਿਲ ਕੇ ਕੰਮ ਕਰਨ ਤਾਂ ਜੋ ਮੇਰਾ ਦੇਸ਼ ਮਹਾਨ ਬਣ ਸਕੇ ਤੇ ਮੈਂ ਕਹਿ ਸਕਾ ਮੇਰਾ ਭਾਰਤ ਮਹਾਨ[ਦੋਸਤੋ,ਮੇਰੀ ਪਹਿਚਾਣ ਤੁਸੀ ਹੋ! ਜਾਗੋ ਤੇ ਮੇਰੀ ਤੇ ਆਪਣੀ ਮਾਂ ਨੂੰ ਮਹਾਨ ਬਣਾ ਦਿਉ[ਇਸ ਦੇ ਮੱਥੇ ਤੇ ਲੱਗੇ ਭ੍ਰਿਸ਼ਟਾਚਾਰ ਤੇ ਹੋਰ ਦਾਗ ਤੁਸੀ ਆਪਣੀ ਮਿਹਨਤ, ਇਮਾਨਦਾਰੀ ਤੇ ਲਗਨ ਨਾਲ ਮਿਟਾ ਦਿਉ[


            ਇਹ ਹੀ ਤੁਹਾਡੀ ਮੈਨੂੰ ਸੱਚੀ ਸਰਧਾਂਜਲੀ ਹੋਵੇਗੀ[


ਗੁਰਵਿੰਦਰ ਸਿੰਘ (ਸਹਾਇਕ ਪ੍ਰੋਫੈਸਰ)

A tribute to saheed Bhagat Singh

ਅੱਜ ਮੇਰਾ ਵਿਆਹ..........

ਅੱਜ ਮੇਰਾ ਵਿਆਹਮੈਨੂੰ ਤੇ ਮੇਰੇ ਸਰਬਾਲਿਆਂ ਨੂੰ ਚੜਿਆਂ  ਚਾਅ ਹੈ
ਮੈ ਹੱਸ ਰਿਹਾਂ ਹਾਂ,ਮੈਂ ਖੁਸ਼ ਹਾਂ
ਮੈ ਸੁਪਨੇ ਸੰਜੋ ਰਿਹਾ ਹਾਂ,
ਮੇਰੇ ਮਨ ਵਿੱਚ ਉਮੰਗ
ਮੇਰੇ ਜਿਹਨ ਵਿੱਚ ਖੇੜਾ ਹੈ
ਅੱਜ ਭਰਿਆ ਭਰਿਆ ਵਿਹੜਾ ਹੈ
ਮਹਿਬੂਬਾ ਨੂੰ ਮਿਲਣ ਦਾ ਮੈਨੂੰ ਚਾਅ ਹੈ
ਪਲਾਂ ਤੇ ਘੜੀਆਂ ਦਾ ਫਾਸਲਾ
ਬਣਨ ਜਾ ਰਿਹਾ ਇਤਿਹਾਸ ਦਾ ਗਵਾਹ ਹੈ
ਮੈਨੂੰ ਆਪਣੇ ਵਿਆਹ ਦਾ ਚਾਅ ਹੈ
ਮੇਰੇ ਸਰਬਾਲਿਆ ਦਾ ਵੀ ਅੱਜ ਵਿਆਹ ਹੈ
ਸਾਡਾ ਵਲਵਲਿਆ ਦੇ ਦੇਸ਼ ਅਗਲਾ ਪੜਾ ਹੈ
ਖੁਸ਼ੀਆ ਮਨਾ ਨੀਂ ਮਾਏ,ਅੱਜ ਮੇਰਾ ਵਿਆਹ ਹੈ
ਅਜਾਦੀ ਜਿਸ ਦਾ ਨਾਂ ਏ,ਉਸ ਨਾਲ ਤੇਰੇ ਭਗਤ ਦਾ ਵਿਆਹ ਏ

Gurwinder Singh(Assist.Prof)



ਮਾਂ ਤੇ ਪੱੁਤਰ ਦਾ ਸੰਵਾਦ

ਪੁੱਤਰ ਮਾਂ ਨੂੰ ….
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਸੋਹਲੇ ਤੇ ਸੁਹਾਗ ਗਾ ਨੀਂ ਮਾਂ
ਆਪਣੇ ਪੁੱਤਰ ਨੂੰ ਘੋੜੀ ਚੜਾ ਨੀਂ ਮਾਂ
ਭਾਬੀਆਂ ਨੂੰ ਸੱਦ ਵਟਣਾ ਮਲਾ ਨੀਂ ਮਾਂ
ਭੈਣ ਤੋਂ ਸਿਹਰਾ ਬਣਵਾ ਨੀਂ ਮਾਂ
ਸਿਹਰੇ ਤੇ ਆਪਣੇ ਹੱਥੀ ਕਲਗੀ ਲਾ ਨੀਂ ਮਾਂ
ਮੈਨੂੰ ਆਪਣੇ ਹੱਥੀ ਘੋੜੀ ਚੜਾ ਨੀਂ ਮਾਂ
ਸੋਹਣੀ ਜਿਹੀ ਪੁਸ਼ਾਕ ਮੈਨੂੰ ਪੁਆ ਨੀਂ ਮਾਂ
ਮੇਰੇ ਸਾਰੇ ਚਾਅ ਪੂਰੇ ਕਰਾ ਨੀਂ ਮਾਂ
ਮੈਨੂੰ ਆਪ ਘੋੜੀ ਚੜਾ ਨੀਂ ਮਾਂ
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਖੁਸ਼ੀ ਦੇ ਗੀਤ ਗਾ ਨੀਂ ਮਾਂ
ਦੇਰ ਨਾ ਲਾ ਨੀਂ ਮਾਂ
ਵੇਖ ਮੇਰੇ ਸਰਬਾਲੇ ਗਏ ਆ ਨੀਂ ਮਾਂ
ਤੂੰ ਇਹਨਾਂ ਨੂੰ ਮੇਰੇ ਨਾਲ ਘੋੜੀ ਤੇ ਬਿਠਾ ਨੀਂ ਮਾਂ
ਇਹਨਾਂ ਦੇ ਵੀ ਤੂੰ ਕਰ ਲੈ ਪੂਰੇ ਚਾਅ ਨੀਂ ਮਾਂ
ਦੇਰ ਨਾ ਲਾ ਨੀਂ ਮਾਂ
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਖੁਸ਼ੀ ਦੇ ਗੀਤ ਗਾ ਨੀਂ ਮਾਂ
ਮਾਂ ਦਾ ਜੁਆਬ:
ਵਿਆਹ ਤੇਰੇ ਦਾ ਮੈਨੂੰ ਵੀ ਚਾਅ
ਸਗਣਾਂ ਦੀ ਘੜੀ ਤਾਂ ਲਿਆ
ਚੰਨ ਵਰਗਾ ਆਪਣਾ ਮੁੱਖੜਾ ਤਾਂ ਦਿਖਾ
ਲਾੜੀ ਦਾ ਸਿਰਨਾਵਾਂ ਤਾਂ ਸੁਣਾ
ਕਿਸ ਰਾਜੇ ਦੀ ਬੇਟੀ
ਕਿਸ ਸ਼ਹਿਰ ਦੀ ਉਹ ਸਹਿਜ਼ਾਦੀ
ਉਸ ਬਾਰੇ ਕੁੱਝ ਤਾਂ ਸੁਣਾ
ਪੁੱਤਰ ਮਾਂ ਨੂੰ………
ਆਜਾਦ ਰਾਜ ਦੀ ਬੇਟੀ
ਆਜਾਦੀ ਉਸ ਦਾ ਨਾਂ
ਤੂੰ ਉਸ ਦੀ ਮਾਂ
ਸਗਣਾਂ ਦੀ ਘੜੀ ਗਈ ਆ ਮਾਂ
ਤੂੰ ਖੁਸ਼ੀ ਦੇ ਗੀਤ ਗਾ ਨੀਂ ਮਾਂ
ਦੇਰ ਨਾ ਲਾ ਨੀਂ ਮਾਂ
ਮਾਂ ਪੁੱਤਰ ਨੂੰ…………..
ਸਗਣਾਂ ਦੀ ਘੜੀ ਗਈ ਆ
ਤੈਨੂੰ ਘੋੜੀ ਦੇਣੀ ਆ ਮੈਂ ਚੜਾ
ਲਾੜੀ ਤੇਰੀ ਨੂੰ ਮੈਂ ਰੱਖੂ ਹਿੱਕ ਨਾਲ ਲਾ
ਵਾਅਦਾ ਇੱਕ ਕਰਕੇ ਤੂੰ ਜਾਂ
ਜਲਦੀ ਆਵੀ ,ਦੇਰ ਨਾ ਲਾਵੀ
ਮੈਨੂੰ ਤੂੰ ਆਪਣੇ ਹੱਥੀ ਰਾਣੀ ਬਣਾਈ

ਗੁਰਵਿੰਦਰ ਸਿੰਘ
(ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਵਿਸ਼ੇਸ਼)

Sunday, March 9, 2014


  ਕਾਇਆ ਦਾ ਸਫ਼ਰ
‘ਮੈਂ’ ਰੂਹ ਤੇ ‘ਤੂੰ’ ਜਿਸਮ
ਦੋਹਾਂ ਦੇ ਮੇਲ ਤੋਂ ਬਣਦੀ ਕਾਇਆ
ਕਾਇਆ ਹੱਸਦੀ ਹੈ,ਖੇਡਦੀ ਹੈ
ਨੱਚਦੀ ਹੈ,ਗੁਣਗੁਣਾਉਂਦੀ ਹੈ
ਸੱਧਰਾਂ ਸਜਾਉਂਦੀ ਹੈ
ਸਿਰਜਦੀ ਹੈ  ਤੇਰੇ ਤੇ ਮੇਰੇ ਮੇਲ ਤੋਂ
ਇਕ ਹੋਰ ਕਾਇਆ
ਖਿਡਾਉਂਦੀ ਹੈ,ਦੁਲਾਰਦੀ ਹੈ
ਹਸਾਉਂਦੀ ਹੈ ਉਸ ਕਾਇਆ ਨੂੰ
ਕਾਇਆ ਦਾ ਸਫਰ ਅਗਮ ਵੱਲ
ਨਿਰੰਤਰ ਜ਼ਾਰੀ ਰਹਿੰਦਾ ਹੈ ਤੇ
ਤੇਰੇ ‘ਚੋਂ ਮੈਂ ਨਿਕਲਣ ਤੇ
 ਪੂਰਾ ਹੁੰਦਾ ਹੈ,ਇਹ ਸਫਰ ਤੇ
ਤੇ ਮਿਲ ਜਾਂਦੀ ਹੈ ਕਾਇਆ
ਅਗਮ ਤੇ  ਅਗੋਚਰ ਵਿੱਚ

    ਗੁਰਵਿੰਦਰ ਸਿੰਘ( ਸਹਾਇਕ ਪ੍ਰੋਫੈਸਰ)
    ਜੀ.ਐੱਚ.ਜੀ.ਖਾਲਸਾ ਕਾਲਜ ਆਫ ਐਜ਼ੂਕੇਸ਼ਨ
    ਗੁਰੂਸਰ ਸੁਧਾਰ, ਲੁਧਿਆਣਾ
                  (09-03-2014)





Monday, March 3, 2014

siskian

isskIAW......
isskIAW dI Awvwj
bwr bwr myry kMnW iv`c pY rhI sI
mY AwpxI krmW vwlI nUM q`ikAW
Swied ieh isskIAW ausdIAW hox
pr auh qW SWq inrml ic`q vwlI
Awpxy idl dy tu`kVy nUM Awpxy kwljy nwl lweI
supinAW dy sMswr iv`c qurI iPrdI sI
auh qw Afol sI
isskIAW dI Awvwj au`cI huMdI jW rhI sI
nw ieh isskIAW myrI pqnI dIAW sn
nw ieh isskIAW myrIAW dulwrIAW dIAW sn
pr iPr ieh isskIAW iksdIAW sn
mY soicAw Swied ieh isskIAW myrI mW dIAW hn
Swied aus nUM Awpxy isr dy sweIN dI Xwd Aw rhI hovy
jW puq`rW jW nMhUAW dy vqIry dI auh sqweI hovy
pr myrI mW ijsdy ichry qy r`bI nUr sI
SWq ic`q dovyN h`Q joV  ismrn iv`c lIn sI
isskIAW dI Awvwj au`cI huMdI geI
qy myrI icMqw v`DdI geI……..
kOx hY jo ro irhw hY
kOx jo kurlw irhw hY
ieh kOx hY jo pukwr irhw
iks dIAW hn ieh isskIAW
kOx du`KI hY?
GVI qy rwq dy bwrHW v`jy
27 sMqbr dI rwq geI
qy 28 dI svyr hoeI
isskIAW hwisAW iv`c bdl geIAW
au`cI-au`cI ,
iKV-iKV h`sx dIAW AwvwjW
hr idSw iv`c suxn lgIAW
cwry pwsy nUr hI nUr ho igAw
Ajy qW A`DI rwq hY
pr ieh cwxn iksdw hY
ieh ikhVw sUrj ciVAW hY
kOx sI auh jo isskIAW Br irhw sI
kOx ieh jo iKV-iKV h`s irhw hY
iKAwlw dI lVI c`l rhI sI
swhmxy cubwry dw drvwjW Ku`lw
ie`k mW h`s rhI sI
aus dI god iv`c iek bwl
iklkwrIAW mwr irhW sI
 mW ausdw ichrW cuMm rhI
AsISw dy rhI sI
jo mY suixAw quhwnUM d`sdw hW
mw kih rhI sI
myrI Kwqr AwpW vwrn vwilAW
Awjw mY qYnUM lorI suxwvW
rwjgurU,suKdyv qy d`q nwl imlwvW
lMmy pMD dy rwhIAW
Aw qYnUM ru`KI su`KI rotI KuAwvW
mY gulwm sW
pr KuS SW
ik myry pu`q mYnMU moh krdy hn
myrI AwjwdI leI hOky Brdy hn
myry leI lVdy hn nW iksy qoN frdy hn
iesy leI mY h`sdI sW
 A`j mY Awjwd hW
A`j vI mY mW hW
pr mY h`s nhIN skdI
Awpxw du`K iksy nUM d`s nhIN skdI
A`j myry p`q mYnMU mwVw kihMdy ny
du`ijAW dy dr qy jW bihMdy ny
mYnUM vycx dI qWG iv`c rihMdy ny
BweI BweI nw ie`kTy rihMdy ny
Awps iv`c KihMdy ny
Bwrq mW nw mYnMU bulwauNdy ny
kMtrI ieMfIAw kih mYnMU sdWdy ny
d`s myry Bgqw mY ikvyN h`sW
AwpxIAw isskIAW dI dwsqwn iks nUM d`sW……….

gurivMdr isMG,shwiek pRo:
jI.AY`c.jI.Kwlsw kwlj AwP AYzukySn
gurUsr suDwr