Friday, May 22, 2015

ਸਫਰ ਤੇ ਜਿੰਦਗੀ 
ਦੋਵੇਂ ਨਾਂ ਨੇ ਜਿਊਣ ਦੇ
ਸਫਰ ਬਿਨ੍ਹਾਂ ਜਿੰਦਗੀ
ਜਿੰਦਗੀ ਬਿਨ੍ਹਾਂ ਸਫਰ
ਦੋਹਾਂ ਦਾ ਰਿਸ਼ਤਾ
ਅਣਕਿਹਾ ਹੈ ਪਰ
ਅਣਦਿੱਸਦਾ ਨਹੀਂ
ਕੁੱਖ ਤੋਂ ਕਬਰ ਤੱਕ
ਦੇ ਸਫਰ ਤੋਂ ਬਿਨ੍ਹਾਂ
ਜਿੰਦਗੀ ਕੀ ਹੈ
ਤੇ ਜਿੰਦਗੀ ਬਿਨ੍ਹਾਂ
ਇਹ ਸਫਰ ਸੰਭਵ ਨਹੀਂ
ਜਿੰਦਗੀ ਦੇ ਸਫ਼ਰ ਵਿੱਚ
ਜਿੰਦ ਦੌੜਦੀ ਹੈ
ਅਗਮ ਤੇ ਅਨੰਤ ਵੱਲ
ਤੱਕਦੀ ਹੈ ਆਪਣੀ ਮੰਜਿਲ
ਹੱਸਦੀ ਹੈ ,ਨੱਚਦੀ ਹੈ
ਸ਼ਗਨਾਂ ਦੇ ਗੀਤ ਗਾਉਂਦੀ
ਖੁਸ਼ੀਆਂ ਮਨਾਉਂਦੀ
ਜਾ ਮਿਲਦੀ ਹੈ
ਸਦੀਵੀ ਸਾਗਰ ਵਿੱਚ
ਰੁੱਕਦੀ ਹੈ,ਅਰਮਾਉਂਦੀ ਹੈ
ਨਹਾਉਂਦੀ ਹੈ ,ਡੁਬਕੀਆਂ ਲਗਾਉਂਦੀ
ਲਹਾਉਂਦੀ ਹੈ ਸਾਲਾਂ ਦੀ ਥਕਾਨ
ਕਰਮਾਂ ਦੀ ਮੈਲ ਤੇ
ਨਿਰਮਲ ,ਨਿਰਛੱਲ ਹੋ
ਨਿਕਲ ਪੈਂਦੀ ਹੈ
ਇੱਕ ਨਵੇਂ ਸਫ਼ਰ ਤੇ
ਮੁੜ ਪਰਤਣ ਲਈ
ਗੁਰਵਿੰਦਰ ਸਿੰਘ