Saturday, May 9, 2020

ਪਾਠ ਯੋਜਨਾ ਦੀ ਰੂਪ ਰੇਖਾ



ਨਾ ਕਦੇ ਡੋਲੇ ਸਾਂ ਨਾ ਕਦੇ ਡੋਲਾਂਗੇ



pMjwbI hW, pMjwb dy vwsI hW,l`K musIbqW JlIAW ny
l`K musIbqW JlWgy.nw kdy foly sW,nw kdy folWgy
Awpxy hONsilAW nwl,hr musIbq nUM pYrHW hyT rolWgy
pMjwbI hW, pMjwb dy vwsI hW,nw kdy foly sW ,nw kdy folWgy
sdw s`c boilAw, sdw sc bolWgy, pMjwbI hW pMjwb dy vwsI hW
r`Kdy hW hONslW prbq sr krn dw,nw kdy Gbrwey sW nw kdy GbrwvWgy
cwhy l`K JKV July pMjwb qy ,AsIN hr vwr pMjwb vswieAw hY
ies vwr vI AsI ieho kr ivKwauxw hY,
mhWmwrI kronw qoN jrW vI nhIN Gbrwauxw hY
r`l im`l ies JKV nUM JlWgy,pMjwbI hW pMjwb dy vwsI hW
nw kdy foly hW nw kdy folWgy
pMjwbIE , kronw vrgy rog qoN AsIN Gbrwauxw nhI
ies dy fr qoN irSiqAW nUM AsI mwr mkwauxw nhIN
Awpxw s`iBAwcwr qy kdrw kImqW nUM hY bcwauxw
jo aupdyS gurUAW ny id`qw aus nUM Awpxy mnW AMdr vswauxw
lY ky bwby nwnk dw aupdyS h`QI ikrq kr
muV Awpxw pMjwb hY vswauxw, iesdy ivhVy iv`c su`K dw cMn cVwauxw hY
r`l iml ivhVy iv`c AsIN iPr h`sxw,Kyfxw qy muskrwauxw
J`KV ieh jo vkq dw  JUilAw,smJdwrI qy smwijk dUrI nwl Thrwauxw
kuJ AwdqW nUM suDwr ky AsIN pMjwb nUM kronw mukq bxwauxw
pMjwbI hW pMjwb dy vwsI hW ,kdy nw foly sW nw kdy folWgy
hr JKV nUM AsIN h`s-h`s JlWgy,pMjwbI hW  pMjwb dy vwsI hW
nw kdy foly sw nw kdy folWgy


Sunday, September 1, 2019

ਮੁੱਢਲੀ ਸਿੱਖਿਆ ਵਿੱਚ ਮਾਤ ਭਾਸ਼ਾ ਦਾ ਮਹੱਤਵ


                                        ਮੁੱਢਲੀ ਸਿੱਖਿਆ ਵਿੱਚ ਮਾਤ ਭਾਸ਼ਾ ਦਾ ਮਹੱਤਵ 
ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਭਾਸ਼ਾ ਦੀ ਅਹਿਮ ਭੂਮਿਕਾ ਹੁੰਦੀ  ਹੈਭਾਸ਼ਾ ਰਾਹੀਂ ਉਹ ਆਪਣੇ ਚੌਗਿਰਦੇ ਵਿੱਚ ਵਾਪਰ ਕੁਦਰਤੀ ਪ੍ਰਕ੍ਰਿਆਵਾਂ ,ਸਮਾਜਿਕ ਘਟਨਾਵਾਂ ਅਤੇ ਮਨੁੱਖੀ ਸੰਬੰਧਾਂ ਪ੍ਰਤੀ ਆਪਣੀ ਸਮਝ,ਸੋਚ,ਵਿਚਾਰ ਤੇ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈਮਨੁੱਖ ਜਿਸ ਸਮਾਜ ਵਿੱਚ ਜਨਮ ਲੈਂਦਾ ਹੈ,ਵਿਚਰਦਾ ਹੈ ਉਸ ਸਮਾਜ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਪ੍ਰਭਾਵ ਉਸਦੀ ਸਖਸ਼ੀਅਤ ਵਿੱਚੋਂ ਝਲਕਦਾ ਹੈ ਮਨੁੱਖ ਦੇ ਚੌਗਿਰਦੇ ਦੀ ਭਾਸ਼ਾ ਉਸਦੀ ਮਾਤ ਭਾਸ਼ਾ ਹੁੰਦੀ ਹੈ ਮਾਤ ਭਾਸ਼ਾ ਮਾਂ-ਬੋਲੀ ਮਨੁੱਖ ਦੇ ਬੌਧਿਕ, ਮਾਨਸਿਕ, ਸਮਾਜਿਕ, ਭਾਵਾਤਮਿਕ ਅਤੇ ਨੈਤਿਕ ਵਿਕਾਸ ਲਈ ਬੁਨਿਆਦ ਹੈਭਾਸ਼ਾ ਦੇ ਸਿੱਖਣ ਅਤੇ ਬੌਧਿਕ ਵਿਕਾਸ ਸੰਬੰਧੀ ਵਿਸ਼ਵ ਭਰ ਵਿੱਚ ਹੋਈਆ ਖੋਜਾਂ ਦੇ ਨਤੀਜਿਆਂ ਅਨੁਸਾਰ ਬੱਚੇ ਨੂੰ ਭਾਸ਼ਾਂ ਵਿੱਚ ਨਿਪੁੰਨਤਾ ਹਾਸਿਲ ਕਰਨ ਵਿੱਚ ਤਿੰਨ ਸਾਲ ਲੱਗਦੇ ਹਨਇਸ ਲਈ ਬੱਚਿਆਂ ਦੀ ਮੁੱਢਲੀ ਸਿੱਖਿਆਂ ਉਹਨਾਂ ਦੀ ਮਾਂ ਬੋਲੀ ਵਿੱਚ ਹੀ ਦੇਣੀ ਚਾਹੀਦੀ ਹੈ ਇਸ ਨਾਲ ਉਹਨਾਂ ਦੀ ਸਿੱਖਣ, ਸੰਕਲਪ ਗ੍ਰਹਿਣ ਅਤੇ ਸਕੰਲਪ ਨਿਰਮਾਣ ਕਰਨ ਦੀ ਸਮਰੱਥਾ ਜਿਆਦਾ ਵੱਧਦੀ ਹੈ ਅੱਜ ਵਿਸ਼ਵੀਕਰਨ ਦੇ ਪ੍ਰਭਾਵ ਕਾਰਨ ਅਤੇ ਸਿੱਖਿਆਂ ਦੇ ਰੁਜਗਾਰ ਮੁੱਖੀ ਹੋਣ ਕਰਕੇ ਬਹੁਤ ਸਾਰੇ ਦੇਸ਼ ਬੱਚਿਆਂ ਨੂੰ ਮੁੱਢਲੀ ਸਿੱਖਿਆਂ ਉਹਨਾਂ ਦੀ ਮਾਂ ਬੋਲੀ ਵਿੱਚ ਨਾ ਦੇ ਕੇ ਹੋਰਨਾਂ ਵਿਦੇਸ਼ੀ ਭਾਸ਼ਾਵਾਂ ਵਿੱਚ ਦੇਣ ਨੂੰ ਤਰਜ਼ੀਹ ਦੇ ਰਹੇ ਹਨਇਹਨਾਂ ਦੇਸ਼ਾ ਵਿੱਚ ਸਾਡਾ ਦੇਸ਼ ਭਾਰਤ ਵੀ ਹੈਭਾਰਤ ਖਾਸ਼ ਤੌਰ ਤੇ ਪੰਜਾਬੀਆਂ ਅੰਦਰ ਆਪਣੇ ਬੱਚਿਆਂ ਨੂੰ ਦੂਜਿਆਂ ਭਾਸ਼ਾਵਾਂ ਵਿੱਚ ਸਿੱਖਿਅਤ ਕਰਨ ਦਾ ਰੁਝਾਣ ਵੱਧਦਾ ਜਾ ਰਿਹਾ ਹੈਜਦੋਂ ਬੱਚੇ ਨੂੰ ਮੁੱਢਲੀ ਸਿੱਖਿਆ ਉਸ ਭਾਸ਼ਾ ਵਿੱਚ ਦਿੱਤੀ ਜਾਂਦੀ ਹੈ ਜਿਹੜੀ ਉਸਦੇ ਘਰ ਦੀ ਭਾਸ਼ਾ ਨਹੀਂ ਤਾਂ ਸਿੱਖਣ ,ਸੰਕਲਪ ਗ੍ਰਹਿਣ ਅਤੇ ਸੰਕਲਪ ਨਿਰਮਾਣ ਦੀ ਪ੍ਰਕਿਰਿਆ ਵਿੱਚ ਉਹਨਾਂ ਵਿਦਿਆਰਥੀਆਂ ਤੋਂ ਪੱਛੜ ਜਾਂਦੇ ਹਨ ਜਿਹਨ੍ਹਾਂ ਨੂੰ ਮੁਢਲੀ ਸਿੱਖਿਆਂ ਉਹਨਾਂ ਦੀ ਮਾਤ ਭਾਸ਼ਾ ਵਿੱਚ ਦਿੱਤੀ ਜਾਂਦੀ ਹੈਨੋਬਲ ਪੁਰਸਕਾਰ ਵਿਜੇਤਾ ਡਾ. ਰਿਗੋਬਰੇਟਾ ਮੈਂਚੂ ਨੇ ਇੱਕ ਰਿਪੋਰਟ ਇਹ ਸਪਸ਼ਟ ਕੀਤਾ ਕਿ ਵਿਦਿਆਰਥੀ ਜਿਹਨ੍ਹਾਂ ਨੂੰ ਸਿੱਖਿਆਂ ਮਾਤ ਭਾਸ਼ਾਂ ਵਿੱਚ ਨਹੀਂ ਦਿੱਤੀ ਜਾਂਦੀ ਉਹ ਸਕੂਲਾਂ ਵਿੱਚ ਸਿੱਖਿਆਂ ਗ੍ਰਹਿਣ ਕਰਨ ਲਈ ਬਹੁਤ ਸੰਘਰਸ਼ ਕਰਦੇ ਹਨ ਜਦੋਂ ਉਹ ਸਿੱਖਿਆਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਪਛੜ ਜਾਂਦੇ ਹਨ ਤਾਂ ਉਹ ਨਿਰਾਸ਼ ਹੋ ਕੇ ਸਕੂਲ ਛੱਡਣ ਲਈ ਮਜਬੂਰ ਹੋ ਜਾਂਦੇ ਹਨ ਉਹਨਾਂ ਦਾ ਸਿੱਖਿਆਂ ਅਧੂਰੀ ਛੱਡਣ ਦਾ ਕਾਰਣ ਕੋਈ ਆਰਥਿਕ ਮਜਬੂਰੀ , ਮਾਨਸਿਕ ਸੱਮਸਿਆਂ ਜਾਂ ਬੌਧਿਕ ਘਾਟ ਨਹੀਂ ਹੁੰਦਾ ਸਗੋਂ ਇਸਦਾ ਕਾਰਨ ਉਹ ਦੂਜੀ ਭਾਸ਼ਾ ਹੁੰਦੀ ਹੈ ਜਿਸ ਰਾਹੀਂ ਉਹਨਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੁੰਦਾ ਹੈਡਾ.ਰਿਗਬੋਰਟਾ ਮੈਂਚੂ ਰਿਪੋਰਟ ਵਿੱਚ ਸਪਸ਼ਟ ਕਰਦੀ ਹੈ ਮਾਂ ਬੋਲੀ ਸਿੱਖੇ ਬਿਨ੍ਹਾਂ ਕਿਸੇ ਹੋਰ ਭਾਸ਼ਾਂ ਵਿੱਚ ਨਿਪੁੰਨਤਾ ਹਾਸਿਲ ਕਰਨ ਲਗਭਗ ਅਸੰਭਵ ਹੈਡਾ.ਮੈਂਚੂ
ਦੇ ਇਸ ਕਥਨ ਦੀ ਪ੍ਰੋੜਤਾ ਮਾਤ ਭਾਸ਼ਾ ਦਾ ਬੱਚੇ ਦੀ ਸਿੱਖਿਆਂ ਤੇ ਪ੍ਰਭਾਵ ਵਿਸ਼ੇ ਤਹਿਤ ਕੀਤੇ ਵੱਖ-ਵੱਖ ਖੋਜ ਕਾਰਜ ਵੀ ਕਰਦੇ ਹਨਇਹਨਾਂ ਖੋਜ ਕਾਰਜਾਂ ਦੇ ਨਤੀਜੇ ਇਹ ਸਪਸ਼ਟ ਕਰਦੇ ਹਨ ਕਿ ਜਿਹਨਾਂ ਵਿਦਿਆਰਥੀਆਂ ਦੀ ਮੁੱਢਲੀ ਸਿੱਖਿਆਂ ਉਹਨਾਂ ਦੀ ਮਾਤ ਭਾਸ਼ਾ ਵਿੱਚ ਹੋਈ ਹੈ ਉਹਨਾਂ ਦੇ ਸਿੱਖਣ ਦੇ ਨਤੀਜੇ ਉਹਨਾਂ ਵਿਦਿਆਰਥੀਆਂ ਨਾਲੋਂ ਉਤਮ ਹਨ ਜਿਹਨਾਂ ਦੀ ਮੁੱਢਲੀ ਸਿੱਖਿਆਂ ਦੂਜੀ ਭਾਸ਼ਾਂ ਵਿੱਚ ਹੋਈ ਹੈ ਉਹ ਬੱਚੇ ਹੋਰ ਭਾਸ਼ਾਵਾਂ ਸਿੱਖਣ ਅਤੇ ਸਵੈ ਪ੍ਰਗਟਾਵਾ ਕਰਨ ਵਿੱਚ ਜਿਆਦਾ ਸਮਰੱਥ ਹੁੰਦੇ ਹਨਉਹ ਅਕਾਦਮਿਕ ਅਤੇ ਸਹਿ-ਅਕਾਦਮਿਕ ਪਾਠਕ੍ਰਮ ਨੂੰ ਆਸਾਨੀ ਨਾਲ ਸਮਝਦੇ ਹਨ ਅਤੇ ਸਕੂਲ ਪ੍ਰਤੀ ਉਸਾਰੂ ਰੱਵਈਆ ਰੱਖਦੇ ਹਨਅਜਿਹੇ ਬੱਚਿਆਂ ਵਿੱਚ ਜੀਵਨ ਅਤੇ ਭਾਸ਼ਾਈ ਹੁਨਰਾਂ ਦਾ ਵਿਕਾਸ ਜਿਆਦਾ ਹੁੰਦਾ ਹੈਖੋਜ ਨਤੀਜਿਆਂ ਤੋਂ ਇਹ ਵੀ ਸਪਸ਼ਟ ਹੋਇਆਂ ਹੈ ਕਿ ਬੱਚੇ ਦੀ ਰਚਨਾਤਮਿਕ,ਅਲੋਚਨਾਤਮਿਕ ਅਤੇ ਵਿਸ਼ਲੇਸ਼ਣਾਤਮਿਕ ਸੋਚ ਦਾ ਵਿਕਾਸ ਮਾਤ  ਭਾਸ਼ਾ ਵਿੱਚ ਜਿਆਦਾ ਬਹੇਤਰ ਹੁੰਦਾ ਹੈਮਾਂ-ਬੋਲੀ ਸਾਨੂੰ ਸਾਡੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਹੈ ਯੂਨੈਸਕੋ ਨੇ ਮਾਤ ਭਾਸ਼ਾਂ ਦੇ ਮਹੱਤਵ ਦੇ ਸੰਦਰਭ ਵਿੱਚ ਸਪਸ਼ਟ ਕੀਤਾ ਕਿ ਜਿਹੜੇ ਦੇਸ਼ ਮਾਂ ਬੋਲੀ ਦੀ ਸਿੱਖਿਆ ਨੂੰ ਮਹੱਤਵ ਦਿੰਦੇ ਹਨ ਉਹ ਜਿਆਦਾ ਖੁਸ਼ਹਾਲ ਹਨਜੇਕਰ ਬੱਚੇ ਨੂੰ ਉਸਦੀ ਮਾਂ ਬੋਲੀ ਵਿੱਚ ਸਿੱਖਿਅਤ ਕੀਤਾ ਜਾਂਦਾਂ ਹੈ ਤਾਂ ਉਸ ਵਿਦਿਆਰਥੀ ਦੇ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਜੀਵਨ ਵਿੱਚ ਸਫਲਤਾ ਹਾਸਿਲ ਕਰਨ ਦੀ ਦਰ ਦੂਜੀ ਭਾਸ਼ਾ ਵਿੱਚ ਸਿੱਖਿਅਤ ਬੱਚਿਆਂ ਨਾਲੋਂ ਵੱਧ ਹੋਵੇਗੀਯੂਨੈਸਕੋ ਨੇ ਸਪਸ਼ਟ ਕੀਤਾ ਕਿ ਜੇਕਰ ਦੁਨੀਆਂ ਵਿੱਚ 171 ਲੱਖ ਵਿਅਕਤੀ ਗਰੀਬੀ ਦੇ ਕੁੱਚਕਰ ਤੋਂ ਆਪਣੇ ਉਪਰ ਉੱਠ ਸਕਦੇ ਹਨ ਜੇਕਰ ਉਹਨਾਂ ਵਿੱਚ ਸਕੂਲ ਛੱਡਣ ਤੋਂ ਪਹਿਲਾਂ ਮੁੱਢਲੀ ਪੜ੍ਹਨ ਯੋਗਤਾ ਦਾ ਵਿਕਾਸ ਹੋ ਸਕੇ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਉਹਨਾਂ ਦੀ ਮੁੱਢਲੀ ਸਿੱਖਿਆ ਮਾਂ- ਬੋਲੀ ਵਿੱਚ ਹੋਵੇ ਟਰੋਂਟੋ ਯੂਨਵਿਰਸਿਟੀ ਦੇ ਪ੍ਰੋਫੈਸਰ ਕਿਊਮਨਸ ਨੇ ਕਿਹਾ ਕਿ ਖੋਜ ਇਹ ਸਪਸ਼ਟ ਕਰਦੀ ਹੈ ਕਿ ਮਾਂ ਬੋਲੀ ਦਾ ਬੱਚੇ ਦੇ ਸਰਵਪੱਖੀ ਵਿਕਾਸ ਵਿੱਚ ਉੱਘਾ ਯੋਗਦਾਨ ਹੁੰਦਾ ਹੈਮਹਾਤਮਾ ਗਾਂਧੀ ਜੀ ਨੇ ਮੁੱਢਲੀ ਸਿੱਖਿਆ ਪ੍ਰਣਾਲੀ ਦੀ ਰੂਪ ਰੇਖਾ ਦਿੰਦੇ ਹੋਏ ਕਿਹਾ ਸੀ ਕਿ ਬੱਚੇ ਦੀ ਮੁੱਢਲੀ ਸਿੱਖਿਆਂਦਾ ਮਾਧਿਅਮ ਮਾਤ ਭਾਸ਼ਾ ਹੀ ਹੋਣਾ ਚਾਹੀਦਾ ਹੈ ਸਾਡੇ ਸੰਵਿਧਾਨ ਦੀ ਧਾਰਾ 350-ਏ ਰਾਹੀਂ ਹਰ ਰਾਜ ਨੂੰ ਹਦਾਇਤ ਦਿੱਤੀ ਗਈ ਹੈ ਬੱਚੇ ਦੀ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਣਾ ਚਾਹੀਦਾ ਹੈਸੈਕੰਡਰੀ ਐਜ਼ੂਕੇਸ਼ਨ ਕਮੀਸ਼ਨ 1952-53 ਅਤੇ ਕੋਠਾਰੀ ਕਮਿਸ਼ਨ 1964-65 ਵਿੱਚ ਸਕੂਲੀ ਸਿੱਖਿਆ ਦੇ ਨਾਲ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਕਰਨ ਦੀ ਤਜਵੀਜ ਕੀਤੀ ਗਈਮਾਤ ਭਾਸ਼ਾ ਸ਼ਿਰਫ ਭਾਸ਼ਾ ਨਹੀਂ ਸਗੋਂ ਸਾਡੀ ਭਾਵਨਾ ਹੈਇਸ ਰਾਹੀਂ ਅਸੀਂ ਸਵੈ ਪ੍ਰਗਟਾਵਾ ਕਰਦੇ ਹਾਂ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਗਿਆਨ ਨੂੰ ਮੌਖਿਕ ਅਤੇ ਲਿਖਤੀ ਰੂਪ ਵਿੱਚ ਆਪਣੀ ਅਗਲੀ ਪੀੜ੍ਹੀ ਤਕ ਹਸਤਾਂਤਰਿਤ ਕਰਦੇ ਹਾਂਜਿਸ ਨਾਲ ਬੱਚਿਆਂ ਦਾ ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਹੁੰਦਾ ਹੈ ਅਤੇ ਉਹ ਆਪਣੇ ਵਿਰਸੇ ਨਾਲ ਜੁੜੇ ਰਹਿੰਦੇ ਹਨਪਰ ਅੱਜ ਵਿਸ਼ਵੀਕਰਨ ਦੇ ਪ੍ਰਭਾਵ ,ਸਮਾਜਿਕ ਪ੍ਰਤਿਸ਼ਠਤਾ ਅਤੇ ਵਿਦੇਸ਼ ਵੱਸਣ ਦੀ ਚਾਹ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਮਾਂ-ਬੋਲੀ ਰਾਹੀ ਸਿੱਖਿਅਤ ਕਰਨ ਤੋਂ ਗੁਰੇਜ ਕਰ ਰਹੇ ਹਾਂ ਜਿਸਦਾ ਸਪਸ਼ਟ ਪ੍ਰਮਾਣ ਦੂਜਿਆਂ ਭਾਸ਼ਾਵਾਂ ਰਾਹੀ ਸਿੱਖਿਅਤ ਕਰਨ ਵਾਲੀਆਂ ਸੰਸਥਾਵਾਂ ਦੀ ਵੱਧ ਰਹੀ ਗਿਣਤੀ ਹੈਅਸੀਂ ਬੱਚੇ ਨੂੰ ਸਿਰਫ ਮਾਂ-ਬੋਲੀ ਤੋਂ ਦੂਰ ਨਹੀਂ ਕਰ ਰਹੇ ਸਗੋਂ ਉਸ ਨੂੰ ਆਪਣੇ   ਵਿਰਸੇ,ਸੱਭਿਆਚਾਰ, ਦਰਸ਼ਨ   ਅਤੇ ਮਾਣਮੱਤੇ ਇਤਿਹਾਸ ਤੋਂ ਵਾਂਝੇ ਕਰ ਰਹੇ ਹਾਂਆਪਣੀ ਬੋਲੀ,ਵਿਰਸੇ ਅਤੇ ਸੱਭਿਆਚਾਰ  ਤੋਂ ਵਾਂਝੇ ਹੋਏ ਸਾਡੇ ਬੱਚੇ ਜਿੱਥੇ ਵਿਦੇਸ਼ੀ ਬੋਲੀ ਤੇ ਵਿਦੇਸ਼ੀ ਸੱਭਿਆਚਾਰ ਨੂੰ  ਅਪਣਾ ਰਹੇ ਹਨ ਉੱਥੇ ਉਹ ਆਪਣੀ ਮਾਤਰਭੂਮੀ ਨੂੰ ਛੱਡ ਪਰਵਾਸ ਨੂੰ ਤਰਜ਼ੀਹ ਦੇ ਰਹੇ ਹਨਸਾਨੂੰ ਸਮੇਂ ਦੀ ਨਜ਼ਾਕਤ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਵਿਸ਼ਵ ਦੇ ਹਾਣੀ ਬਣਾਉਣ ਲਈ ਵਿਦੇਸ਼ੀ ਭਾਸ਼ਾਵਾਂ ਦਾ ਗਿਆਨ ਤਾਂ ਦੇਣਾ ਹੀ ਚਾਹੀਦਾ ਹੈ ਪਰ ਇਹ ਆਪਣੀ ਮਾਂ ਬੋਲੀ ਦੀ ਕੀਮਤ ਤੇ ਨਹੀਂ ਹੋਣਾ ਚਾਹੀਦਾ[
  ਪੰਜਾਬ,ਪੰਜਾਬੀਅਤ ਅਤੇ ਪੰਜਾਬੀ ਦੀ ਹੋਂਦ ਬਰਕਰਾਰ ਰੱਖਣ ਲਈ ਸਾਨੂੰ ਆਪਣੇ ਬੱਚਿਆਂ ਨੂੰ ਆਪਣੀ ਧਰਤੀ, ਵਿਰਸੇ ਅਤੇ ਬੋਲੀ ਨਾਲ ਜੋੜਨਾ ਚਾਹੀਦਾ ਹੈਬੱਚਿਆਂ ਨੂੰ ਮੁੱਢਲੀ ਸਿੱਖਿਆ ਮਾਂ-ਬੋਲੀ ਵਿੱਚ ਦੇਣੀ ਚਾਹੀਦੀ ਹੈ